ਇਤਿਹਾਸ ਦੱਸਦਾ ਹੈ ਕੋਈ ਸਰਕਾਰ ਕਿਸਾਨਾਂ ਦੇ ਖਿਲਾਫ ਨਹੀਂ ਜਿੱਤੀ : ਸਿੱਧੂ

ਪਟਿਆਲਾ : ਗਣਤੰਤਰ ਦਿਵਸ ‘ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨਕਾਰੀ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਹਿੰਸਕ ਝੜਪ ਹੋ ਗਈ, ਜਿਸਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਾ ਨੂੰ ਸਹੀ ਨਹੀਂ ਠਹਿਰਾਇਆ। ਉਥੇ ਹੀ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਲੈ ਕੇ ਕਿਹਾ ਕਿ ਜੇਕਰ ਤੁਸੀ ਇਤਿਹਾਸ ਤੋਂ ਸਬਕ ਨਹੀਂ ਸਿੱਖਦੇ ਹੋ ਤਾਂ ਇਹ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਸਰਕਾਰ ਕਦੇ ਨਹੀਂ ਜਿੱਤੀ।
🔴LIVE | ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਹੋਣਗੇ ਸਾਰੇ ਖਾਲ੍ਹੀ!ਹਾਈਅਲਰਟ ਜਾਰੀ!ਕਿਸਾਨ ਜਥੇਬੰਦੀਆਂ ਵੀ ਹੈਰਾਨ
ਦੱਸ ਦਈਏ ਕਿ ਦਿੱਲੀ ਦੀਆਂ ਘਟਨਾਵਾਂ ਤੋਂ ਬਾਅਦ ਮੁੱਖਮੰਤਰੀ ਨੇ ਪੰਜਾਬ ‘ਚ ਵੀ ਹਾਈ ਅਲਰਟ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਕਿਹਾ ਕਿ ਉਹ ਸੂਬੇ ‘ਚ ਹਰ ਹਾਲਤ ‘ਚ ਸ਼ਾਂਤੀ ਬਣਾਏ ਰੱਖਣ। ਮੁੱਖਮੰਤਰੀ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਆਪਸੀ ਸਹਿਮਤੀ ਦੇ ਦੌਰਾਨ ਟਰੈਕਟਰ ਪਰੇਡ ਲਈ ਜੋ ਰਸਤਾ ਤੈਅ ਕੀਤਾ ਗਿਆ ਸੀ ਉਸਨੂੰ ਕੁਝ ਲੋਕਾਂ ਨੇ ਤੋੜਿਆ। ਉਨ੍ਹਾਂ ਨੇ ਕਿਹਾ ਕਿ ਲਾਲ ਕਿਲ੍ਹੇ ਅਤੇ ਦਿੱਲੀ ਦੇ ਹੋਰ ਇਲਾਕੀਆਂ ‘ਚ ਜੋ ਕੁੱਝ ਵੀ ਹੋਇਆ ਉਸਨੂੰ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।
If you don’t learn your lessons from history, it repeats itself … History tells us “No Government has ever won against the Farmers.“
— Navjot Singh Sidhu (@sherryontopp) January 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.