Breaking NewsD5 specialNewsPoliticsPunjab

ਆਹ ਬਾਬਾ ਕਿਸੇ ਲੀਡਰ ਨੂੰ ਨਹੀਂ ਬਖਸ਼ਦਾ, ਇਸ ਵਾਰ ਤਾਂ ਬਾਦਲਾਂ ਦੀ ਨੂੰਹ ਹੀ ਘੇਰਲੀ ! (ਵੀਡੀਓ)

ਬਠਿੰਡਾ : ਇਸ ਵਾਰ ਦੀਆਂ ਲੋਕ ਸਭਾ ਚੋਣਾਂ ‘ਚ ਬਠਿੰਡਾ ਹਲਕਾ ਵੀ.ਆਈ.ਪੀ ਹਲਕੇ ਦੇ ਨਾਲ ਨਾਲ ਸਵਾਲਾਂ ਜਵਾਬਾਂ ਦਾ ਵੀ ਅਖਾੜਾ ਬਣਦਾ ਜਾ ਰਿਹਾ ਹੈ। ਬਠਿੰਡਾ ਹਲਕੇ ‘ਚ ਹੁਣ ਤੱਕ ਹੀ ਕੋਈ ਸ਼ਾਇਦ ਹੀ ਐਸਾ ਕੋਈ ਉਮੀਦਵਾਰ ਬਚਿਆ ਹੋਵੇ ਜਿਸ ਤੋਂ ਆਮ ਲੋਕਾ ਨੇ ਚੋਣ ਪ੍ਰਚਾਰ ਦੌਰਾਨ ਸਵਾਲ ਨਾ ਪੁੱਛੇ ਹੋਣ ਜਾਂ ਲੋਕ ਦੇ ਰੋਸ ਦਾ ਕਿਸੇ ਨੂੰ ਸਾਹਮਣਾ ਨਾ ਕਰਨਾ ਪਿਆ ਹੋਵੇ। ਇਸ ਸਾਰੇ ਘਟਨਾ ਕਰਮ ‘ਚ ਖਾਸ ਗੱਲ ਇਹ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਵੀਡੀਓਜ਼ ਸ਼ੋਸਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

Read Also ਬਾਦਲਾਂ ਦੀ ਨੂੰਹ ਤੇ ਰਾਜਾ ਵੜਿੰਗ ‘ਚ ਫੇਰ ਖੜ੍ਹਕੀ !

ਤਾਜ਼ਾ ਵੀਡੀਓ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਮਾਮਲਾ ਕੁਝ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਬੀਬੀ ਬਾਦਲ ਆਪਣਾ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਦੇ ਕਿਸੇ ਪਾਰਕ ‘ਚ ਸਵੇਰ ਵੇਲੇ ਸੈਰ ਕਰਨ ਵਾਲੇ ਲੋਕਾਂ ਨੂੰ ਮਿਲਣ ਲਈ ਜਾਂਦੇ ਤਾਂ ਇਸੇ ਦੌਰਾਨ ਇੱਕ ਬਜ਼ੁਰਗ ਉਨ੍ਹਾਂ ਤੋਂ ਕੁਝ ਸਵਾਲ ਪੁੱਛਣ ਲੱਗਦਾ ਹੈ ਤਾਂ ਬੀਬੀ ਬਾਦਲ ਉਸ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਕੋਰੀ ਨਾਹ ਕਰਦੇ ਦਿਖਾਈ ਦਿੰਦੇ ਹਨ।

ਇਸ ਤੋਂ ਪਹਿਲਾ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ, ਪੀ.ਡੀ.ਏ ਦੇ ਉਮੀਦਵਾਰ ਸੁਖਪਾਲ ਖਹਿਰਾ ਅਤੇ ਆਪ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਤੋਂ ਵੀ ਆਮ ਲੋਕਾਂ ਨੇ ਕੁਝ ਇਸੇ ਤਰ੍ਹਾਂ ਦੇ ਹੀ ਸਵਾਲਾਂ ਪੁਛੇ ਜਾਣ ਤੋਂ ਬਾਅਦ ਹੁਣ ਬੀਬੀ ਬਾਦਲ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਹਮਣਾ ਕਰਨਾ ਪਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button