ਆਹ ਕੀ ਬੋਲ ਗਏ ਪ੍ਰਨੀਤ ਕੌਰ, ਸੁਣ ਕੇ ਕੈਪਟਨ ਹੋ ਜਾਣਗੇ ਗੁੱਸੇ!
ਪਟਿਆਲਾ : ਦਿੱਲੀ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ, ਹੁਣ ਦਿੱਲੀ ਦੇ ਨਤੀਜਿਆ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜੋ 11 ਫਰਵਰੀ ਨੂੰ ਖਤਮ ਹੋ ਜਾਵੇਗਾ। ਐਗਜ਼ਿਟ ਪੋਲ ਦੇ ਨਤੀਜਿਆਂ ਦੀ ਮੰਨੀਏ ਤਾਂ ਦਿੱਲੀ ਵਿਚ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤੇ ਹੁਣ ਲੱਗਦਾ ਹੈ ਕਿ ਕਾਂਗਰਸ ਨੇ ਵੀ ਹਾਰ ਮੰਨ ਲਈ ਹੈ। ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹਵਾ ਹੈ, ਜਦਕਿ ਕਾਂਗਰਸ ਦਾ ਜ਼ਿਆਦਾ ਜ਼ੋਰ ਨਹੀਂ ਹੈ।
ਆਹ ਕੀ ਬੋਲ ਗਏ ਪ੍ਰਨੀਤ ਕੌਰ, ਸੁਣ ਕੇ ਕੈਪਟਨ ਹੋ ਜਾਣਗੇ ਗੁੱਸੇ! (Video)
ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਵੀ ਵਿਚ ‘ਆਪ’ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਜਿਸਨੇ ਬਿਆਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਉਂਕਿ ਜਿੱਥੇ ਕਾਂਗਰਸੀ ਆਪਣੀ ਸਰਕਾਰ ਆਉਣ ਲਈ ਦਿੱਲੀ ਵਿੱਚ ਦੱਬਕੇ ਚੋਣ ਪ੍ਰਚਾਰ ਕਰ ਰਹੇ ਹੋਣ ਅਤੇ ਕੈਪਟਨ ਸਰਕਾਰ ਆਉਣ ਦੇ ਦਾਅਵੇ ਕਰ ਰਹੇ ਹੋਣ। ਉੱਥੇ ਪ੍ਰਨੀਤ ਕੌਰ ਦਾ ਕਹਿਣਾ ਕਿ ਦਿੱਲੀ ‘ਚ ਕਾਂਗਰਸ ਦਾ ਬਹੁਤਾ ਕੁਝ ਨਹੀਂ ਹੈ ਅਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ ਤਾਂ ਹੈਰਾਨੀ ਤਾਂ ਬਣਦੀ ਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.