ਆਸਟ੍ਰੇਲੀਆ ਵਿਖੇ ਹੋਣ ਵਾਲੇ ਖ਼ਾਲਿਸਤਾਨ ਰੈਫ਼ਰੈਂਡਮ ਦੇ ਪ੍ਰਚਾਰ ‘ਤੇ ਲੱਗੀ ਰੋਕ

ਮੈਲਬੌਰਨ : ਨਿਊਜ਼ ਏਜੰਸੀ ਏਐਨਆਈ ਮੁਤਾਬਕ ਸਿੱਖਸ ਫਾਰ ਜਸਟਿਸ ਦੇ ਪ੍ਰਚਾਰ ਰੈਫਰੈਂਡਮ ਸਮਾਗਮ ਨੂੰ ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਨੇ ਸਿਡਨੀ ਵਿੱਚ ਰੱਦ ਕਰ ਦਿੱਤਾ ਹੈ ਅਤੇ ਪ੍ਰਚਾਰ ਤੇ ਰੋਕ ਲਗਾ ਦਿੱਤੀ ਹੈ। ਇਸ ਸਮਾਗਮ ਨੂੰ ਖਤਰੇ ਬਾਰੇ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿ ਆਸਟ੍ਰੇਲੀਆ ਟੂਡੇ ਨੇ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
Australia’s Blacktown City Council cancels Khalistan referendum propaganda event
Read @ANI Story | https://t.co/ewJSx3PYRD#Australia #BlacktownCityCouncil #Sydney pic.twitter.com/mVj5U1am8q
— ANI Digital (@ani_digital) May 12, 2023
ਪ੍ਰਚਾਰ ਸਮਾਗਮ ਦਾ ਆਯੋਜਨ ਬਲੈਕਟਾਊਨ ਲੀਜ਼ਰ ਸੈਂਟਰ ਸਟੈਨਹੋਪ ਵਿਖੇ ਕੀਤਾ ਜਾਣਾ ਸੀ। ਸੁਰੱਖਿਆ ਏਜੰਸੀਆਂ ਦੀ ਸਲਾਹ ਤੋਂ ਬਾਅਦ ਹੁਣ ਬੁਕਿੰਗ ਰੱਦ ਕਰ ਦਿੱਤੀ ਗਈ ਹੈ। ਬਲੈਕਟਾਊਨ ਸਿਟੀ ਕੌਂਸਲ ਦੇ ਬੁਲਾਰੇ ਨੇ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਕਿ “ਕੌਂਸਲ ਦਾ ਫ਼ੈਸਲਾ ਕਿਸੇ ਵੀ ਤਰ੍ਹਾਂ ਭਾਰਤ ਜਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਕਿਸੇ ਵੀ ਰਾਜਨੀਤਿਕ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਹੈ ਅਤੇ ਕਿਸੇ ਖਾਸ ਰਾਜਨੀਤਿਕ ਸਥਿਤੀ ਲਈ ਸਮਰਥਨ ਵਜੋਂ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।”
I welcome the decision of Blacktown city council, Sydney for banning the Khalistan Referendum event. I hope other city councils of Australia will follow the suit & hope Australian govt. will also investigate the source of funding of Sikh for Justice which has got itself…
— RP Singh National Spokesperson BJP (@rpsinghkhalsa) May 12, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.