InternationalSportsTop News

ਆਸਟ੍ਰੇਲੀਆਈ ਕ੍ਰਿਕੇਟ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਅਤੇ ਉਪ ਕਪਤਾਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਮੈਲਬੌਰਨ : ਆਸਟ੍ਰੇਲੀਆਈ ਮਹਿਲਾ ਕ੍ਰਿਕੇਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਉਪ ਕਪਤਾਨ ਰੇਚਲ ਹੇਨਸ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ। ਖੱਬੇ ਹੱਥ ਦੀ ਬੱਲੇਬਾਜ਼ 35 ਸਾਲਾ ਹੇਨਸ ਨੇ 2009 ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ‘ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣੇ ਦੇਸ਼ ਲਈ 6 ਟੈਸਟ, 77 ਵਨਡੇ ਅਤੇ 84 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।

ਕੈਨੇਡਾ ਦਾ ਪੰਜਾਬੀਆਂ ’ਤੇ ਵੱਡਾ ਐਕਸ਼ਨ, 3 ਦਰਜ਼ਨਾਂ ਤੋਂ ਵੱਧ ਪੰਜਾਬੀ ਕਰਤੇ ਡਿਪੋਰਟ, ਸੁਣ ਮਾਪਿਆਂ ਦਾ ਹੋਇਆ ਬੁਰਾ ਹਾਲ!

ਹੇਨਸ ਨੇ ਇਕ ਬਿਆਨ ‘ਚ ਕਿਹਾ, ‘ਮੇਰੇ ਕਰੀਅਰ ਦੌਰਾਨ ਜੋ ਵੀ ਖਿਡਾਰੀ ਮੇਰੇ ਸਾਥੀ ਰਹੇ ਹਨ, ਤੁਹਾਡੇ ਕਾਰਨ ਹੀ ਮੈਂ ਇੰਨੇ ਲੰਬੇ ਸਮੇਂ ਤੱਕ ਖੇਡ ਸਕੀ ਹਾਂ। ਤੁਸੀਂ ਮੈਨੂੰ ਹਰ ਰੋਜ਼ ਪ੍ਰੇਰਿਤ ਕਰਦੇ ਰਹੇ। ਮੈਂ ਤੁਹਾਡੇ ਤੋਂ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਸਿੱਖਿਆ ਹੈ।’ ਉਨ੍ਹਾਂ ਅੱਗੇ ਕਿਹਾ, ‘ਇਕ ਖਿਡਾਰੀ ਦੇ ਤੌਰ ‘ਤੇ ਤੁਸੀਂ ਮੈਨੂੰ ਚੁਣੌਤੀ ਦਿੱਤੀ ਹੈ, ਜਿਸ ਨਾਲ ਮੈਨੂੰ ਇਕ ਵਿਅਕਤੀ ਦੇ ਰੂਪ ਵਿਚ ਵਿਕਾਸ ਕਰਨ ਵਿਚ ਮਦਦ ਮਿਲੀ ਅਤੇ ਸਭ ਤੋਂ ਮਹੱਤਵਪੂਰਨ ਕ੍ਰਿਕੇਟ ਨੂੰ ਰੋਮਾਂਚਕ ਬਣਾਇਆ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button