ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੀਤੇ ਦਿਨ ‘ਆਪ’ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਕਲਿੱਪ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਕੇ ਨਿਰਪੱਖ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਬੀਤੇ ਸੌਮਵਾਰ ਨੂੰ ਖਹਿਰਾ ਖੁਦ ਜਾ ਕੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਮਿਲੇ ‘ਤੇ ਉਹ 2 ਅਸ਼ਲੀਲ ਵੀਡੀਓ ਸੌਂਪੇ। ਖਹਿਰਾ ਵੱਲੋਂ ਰਾਜਪਾਲ ਨੂੰ ਇਨ੍ਹਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਗਈ ਸੀ। ਰਾਜਪਾਲ ਵੱਲੋਂ ਇਹ ਵੀਡੀਓਜ਼ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਗਈ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਇਸ ਵੀਡੀਓ ‘ਤੇ ਹੇਕ ਅਪਡੇਟ ਭੇਜਣ ਦੀ ਗੱਲ ਕਹਿ ਹੈ। ਉਥੇ ਹੀ ਦੂਜੇ ਪਾਸੇ ਵੀਡੀਓ ਬਾਹਰ ਆਉਣ ‘ਤੇ ਵਿਰੋਧੀਆਂ ਵੱਲੋਂ ਮੌਜੂਦਾ ਸਰਕਾਰ ‘ਤੇ ਨਿਸ਼ਾਨੇ ਸ਼ਾਤੇ ਜਾ ਰਹੇ ਹਨ। ਵਿਰੋਧੀਆਂ ਵੱਲੋਂ ਕੈਬਨਿਟ ਮੰਤਰ ਲਾਲ ਚੰਦ ਕਟਾਰੂਚੱਕ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਲਓ ਹੁਣ Nihang Singh ਨੇ ਕੀਤੀ Beadbi | D5 Channel Punjabi | Gurdaspur Beadbi | Sri Hargobindpur
ਬੀਜੇਪੀ ਆਗੂ ਮੰਨਜਿੰਦਰ ਸਿਰਸਾ ਵੱਲੋਂ ਜਾਰੀ ਹੁਣ ਇਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ‘ਚ ਸ਼ਾਮਲ ਵਿਅਕਤੀ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਜੋ ਵੀਡੀਓ ਵਾਇਰਲ ਹੋਈ ਹੈ ਉਹ ਮੇਰੀ ਹੈ। ਇਹ ਵਿਅਕਤੀ ਖੁਦ ਨੂੰ ਪਠਾਨਕੋਟ ਦਾ ਰਹਿਣ ਵਾਲਾ ਦੱਸ ਰਿਹਾ ਹੈ। ਉਹ ਅੱਗੇ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਲਾਲ ਚੰਦ ਕਟਾਰੁਚੱਕ ਨੇ ਸਾਲ 2013-14 ‘ਚ ਇਹ ਕੁਕਰਮ ਕੀਤਾ ਸੀ।
Glimpse of scandalous & obscene acts of @AAPPunjab leader as exposed by the victim himself. These video were submitted to Governor by Sukhpal Khaira Ji
But CM @BhagwantMann turned a blind eye to his Minister’s obscenities despite seeing full video.
Media will soon see AAP’s… pic.twitter.com/TzonowNBQy— Manjinder Singh Sirsa (@mssirsa) May 5, 2023
ਮਨਜਿੰਦਰ ਸਿਰਸਾ ਨੇ ਟਵੀਟ ਕਰ ਕਿਹਾ ਕਿ “ਆਪ ਆਗੂ ਦੇ ਦੇ ਘਿਣਾਉਣੇ ਅਤੇ ਅਸ਼ਲੀਲ ਹਰਕਤਾਂ ਦੀ ਝਲਕ ਪੀੜਤ ਦੁਆਰਾ ਖੁਦ ਪ੍ਰਗਟ ਕੀਤਾ ਗਿਆ ਹੈ। ਇਹ ਵੀਡੀਓ ਸੁਖਪਾਲ ਖਹਿਰਾ ਜੀ ਵੱਲੋਂ ਰਾਜਪਾਲ ਨੂੰ ਸੌਂਪੀ ਗਈ ਸੀ। ਪਰ ਸੀ.ਐਮ ਭਗਵੰਤ ਮਾਨ ਪੂਰੀ ਵੀਡੀਓ ਦੇਖਣ ਦੇ ਬਾਵਜੂਦ ਆਪਣੇ ਮੰਤਰੀ ਦੀਆਂ ਅਸ਼ਲੀਲ ਹਰਕਤਾਂ ਤੋਂ ਅੱਖਾਂ ਫੇਰ ਲਈਆਂ। ਮੀਡੀਆ ਜਲਦੀ ਹੀ ‘ਆਪ’ ਦਾ ਬਦਲਾਵ ਦੇਖੇਗਾ। ਮੈਨੂੰ ਉਮੀਦ ਹੈ ਕਿ ਕੇਜਰੀਵਾਲ ਜੀ ਅਤੇ ਮਾਨ ਸਾਬ ਇਸ “ਬਦਲਾਵ” ਲਈ ਲਾਲ ਚੰਦ ਕਟਾਰੂਚੱਕ ਨੂੰ ਭਾਰਤ ਰਤਨ ਦੀ ਮੰਗ ਨਹੀਂ ਕਰਨਗੇ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.