ਆਪ’ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਕਾਂਗਰਸ ‘ਚ ਸ਼ਾਮਲ, CM ਚੰਨੀ ਦਾ ਸਵਾਗਤ

ਮਾਨਸਾ : ਆਪ ਦੇ ਸਾਬਕਾ ਵਿਧਾਇਕ ਜੈਤੂ ਬਲਦੇਵ ਸਿੰਘ ਸ਼ੁੱਕਰਵਾਰ ਨੂੰ ਮਾਨਸਾ ਤੋਂ ਕਾਂਗਰਸ ‘ਚ ਸ਼ਾਮਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਮਾਨਸਾ ‘ਚ ਸੀਐਮ ਚੰਨੀ ਦੀ ਚੋਣ ਮੀਟਿੰਗ ‘ਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲੈ ਲਈ ਹੈ। ਉਨ੍ਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਸਿੰਘ ਲਾਲਕਾ ਵੀ ਉਨ੍ਹਾਂ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਕੇਜਰੀਵਾਲ ਨੂੰ ਝਟਕਾ, ਪਿਆ ਖਿਲਾਰਾ, ਵੱਡੀ ਬਗਾਵਤ D5 Channel Punjabi
ਦੱਸ ਦਈਏ ਕਿ ਬਲਦੇਵ ਸਿੰਘ ਨੇ ਵੀਰਵਾਰ ਨੂੰ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਵਿੱਚ ਉਨ੍ਹਾਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ।
Welcoming ex-MLA from Jaito and SAD leader from Nabha into the party-folds today. I hope they will serve the people of #Punjab with full dedication and spread the message of party to grass-root level. pic.twitter.com/Zk1bdbsbdN
— Charanjit S Channi (@CHARANJITCHANNI) December 10, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.