ਆਪ ਦੇ ਵਿਧਾਇਕ ਦੇ ਹਲਕੇ ‘ਚ ਹੋਇਆ ਵੱਡਾ ਕਾਂਡ, ਫੇਰ MLA ਨੇ ਮਾਰੀ ਸਿੱਧੀ ਦਿੱਲੀ ਤੋਂ ਲਲਕਾਰ
ਚੰਡੀਗੜ੍ਹ : ਦਿੱਲੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੀ ਪਾਰਟੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਖੋ-ਵੱਖ ਪਾਰਟੀਆਂ ਨੇ ਆਪਣੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਆਪਣੀ ਪਾਰਟੀ ਦੇ ਆਗੂਆਂ ਨੂੰ ਪੰਜਾਬ ‘ਚੋਂ ਸੱਦਾ ਦਿੱਤਾ ਹੈ। ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੀ ਦਿੱਲੀ ‘ਚ “ਆਪ” ਪਾਰਟੀ ਦੇ ਹੱਕ ‘ਚ ਚੋਣ ਪ੍ਰਚਾਰ ਲਈ ਪੂਰੀ ਅੱਢੀ ਚੋਟੀ ਦਾ ਜੋਰ ਲਗਾ ਰਹੇ ਹਨ। ਇਸ ਦੇ ਨਾਲ ਹੀ ਅਮਨ ਅਰੋੜਾ ਨੂੰ ਆਪਣੇ ਹਲਕੇੇ ਦੀ ਪੂਰੀ ਚਿੰਤਾ ਸਤਾਉੁਣ ਲੱਗੀ ਹੈ।
ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ
ਵਿਧਾਇਕ ਸਾਬ੍ਹ ਨੂੰ ਚਿੰਤਾ ਸਤਾਏਗੀ ਵੀ ਕਿਉਂ ਨਾ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਆਪਣਾ ਨੁਮਾਇਦਾ ਜੋ ਚੁਣਿਆ। ਦਰਅਸਲ ਸੁਨਾਮ ‘ਚ ਬੀਤੇ ਦਿਨ ਇੱਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਸੀ। ਜਿਸ ਦੀ ਅਮਨ ਅਰੋੜਾ ਨੇ ਦਿੱਲੀ ਤੋ ਲਾਇਵ ਹੋ ਕੇ ਨਿਖੇਧੀ ਕੀਤੀ ਅਤੇ ਐਮ.ਐਲ.ਸਾਬ੍ਹ ਨੇ ਦਿੱਲੀ ਤੋਂ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕੀਤੇ। ਦਿੱਲੀ ਵਿਧਾਨ ਸਭਾ ਚੋਣਾ ਇਸ ਬਾਰ ਪੂਰੀ ਚਰਚਾ ‘ਚ ਚੱਲ ਰਹੀਆ ਹਨ ਇਕ ਪਾਸੇ ਤਾਂ ਬੀਜੇਪੀ ਤੇ ਅਕਾਲੀ ਦਲ ‘ਚ ਦਿੱਲੀ ਚੋਣਾਂ ਨੂੰ ਲੈ ਕੇ ਸਦੀਆ ਤੋਂ ਚੱਲ ਰਹੇ ਗੰਠ ਜੋੜ ‘ਚ ਦਰਾੜ ਪੈ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.