ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਵਿੱਚ ਉਸ ਦਾ ਉਮੀਦਵਾਰ ਕੱਲ੍ਹ ਤੋਂ ਆਪਣੇ ਪਰਿਵਾਰ ਸਮੇਤ ਲਾਪਤਾ ਹੈ। ਮਨੀਸ਼ ਸਿਸੋਦੀਆ ਨੇ ਅੱਜ ਕਿਹਾ, ”ਭਾਜਪਾ ਨੇ ‘ਆਪ’ ਉਮੀਦਵਾਰ ਕੰਚਨ ਜਰੀਵਾਲਾ ਨੂੰ ਅਗਵਾ ਕਰ ਲਿਆ ਹੈ। ਕੰਚਨ ਜਰੀਵਾਲਾ ਸੂਰਤ (ਪੂਰਬੀ) ਤੋਂ ‘ਆਪ’ ਦੀ ਉਮੀਦਵਾਰ ਹੈ। ਸਿਸੋਦੀਆ ਨੇ ਕਿਹਾ ਕਿ ਭਾਜਪਾ ਗੁਜਰਾਤ ਚੋਣ ਹਾਰਨ ਤੋਂ ‘ਡਰ’ ਰਹੀ ਹੈ ਅਤੇ ਇਸ ਲਈ ਉਸ ਨੇ ‘ਆਪ’ ਉਮੀਦਵਾਰ ਨੂੰ ਅਗਵਾ ਕਰਨ ਦਾ ਸਹਾਰਾ ਲਿਆ ਹੈ।
Baljit Daduwal ਦਾ SGPC ਪ੍ਰਧਾਨ Harjinder Dhami ਨੂੰ ਠੋਕਵਾਂ ਜਵਾਬ, ਦਿੱਤਾ ਵੱਡਾ ਬਿਆਨ | D5 Channel Punjabi
“ਕੰਚਨ ਅਤੇ ਉਸ ਦਾ ਪਰਿਵਾਰ ਕੱਲ੍ਹ ਤੋਂ ਲਾਪਤਾ ਹੈ। ਉਹ ਆਪਣੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਲਈ ਗਈ ਸੀ। ਜਦੋਂ ਉਹ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਵਾ ਕੇ ਦਫ਼ਤਰ ਤੋਂ ਬਾਹਰ ਆਈ ਤਾਂ ਭਾਜਪਾ ਦੇ ਗੁੰਡੇ ਉਸ ਨੂੰ ਚੁੱਕ ਕੇ ਲੈ ਗਏ। ਹੁਣ ਇਹ ਪਤਾ ਨਹੀਂ ਕਿ ਉਹ ਕਿੱਥੇ ਹੈ। “ਇਹ ਖ਼ਤਰਨਾਕ ਹੈ। ਇਹ ਲੋਕਤੰਤਰ ਦਾ ਅਗਵਾ ਹੈ, ਨਾ ਕਿ ਸਿਰਫ਼ ਉਮੀਦਵਾਰ।”
SGPC ਦੀ ਚਿੱਠੀ ਨੇ ਪਾਇਆ ਪੰਗਾ, ਕੇਂਦਰ ਤੱਕ ਮਚੀ ਹਲਚਲ, ਲੀਡਰਾਂ ‘ਚ ਖੜਕੀ, ਹੋ ਗਏ ਇੱਕ-ਦੂਜੇ ਨੂੰ ਸਿੱਧੇ ||
‘ਆਪ’ ਦੇ ਕਈ ਨੇਤਾਵਾਂ ਨੇ ਟਵੀਟ ਕਰਕੇ ਦੋਸ਼ ਲਾਏ ਹਨ। ‘ਆਪ’ ਦੇ ਕੋਮੌ ਕੰਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ “ਸੂਰਤ (ਪੂਰਬੀ) ਤੋਂ ਸਾਡੀ ਉਮੀਦਵਾਰ ਕੰਚਨ ਜਰੀਵਾਲਾ ਅਤੇ ਉਸ ਦਾ ਪਰਿਵਾਰ ਕੱਲ੍ਹ ਤੋਂ ਲਾਪਤਾ ਹੈ। ਪਹਿਲਾਂ ਭਾਜਪਾ ਨੇ ਉਸ ਦੀ ਨਾਮਜ਼ਦਗੀ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਨਾਮਜ਼ਦਗੀ ਸਵੀਕਾਰ ਕਰ ਲਈ ਗਈ। ਬਾਅਦ ਵਿਚ ਉਸ ‘ਤੇ ਨਾਮਜ਼ਦਗੀ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ?”
ਬਾਦਲਾਂ ਦੀ ਖੁੱਲ੍ਹੀ ਪੁਰਾਣੀ ਫਾਈਲ! ਬਾਹਰ ਆਏ ਗੁੱਝੇ ਭੇਤ, ਪ੍ਰਧਾਨ ਦਾ Amritpal ਨਾਲ ਪੁਰਾਣਾ ਸਬੰਧ
ਗੁਜਰਾਤ ਵਿੱਚ 27 ਸਾਲਾਂ ਤੋਂ ਸੱਤਾ ਵਿੱਚ ਰਹੀ ਸੱਤਾਧਾਰੀ ਪਾਰਟੀ ਨੂੰ ਇਸ ਵਾਰ ‘ਆਪ’ ਤੋਂ ਇੱਕ ਹਮਲਾਵਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੇ ਰਾਜ ਵਿੱਚ ਭਾਜਪਾ ਬਨਾਮ ਕਾਂਗਰਸ ਦੀ ਰਵਾਇਤੀ ਦੁਸ਼ਮਣੀ ਨੂੰ ਤਿਕੋਣੀ ਮੁਕਾਬਲੇ ਵਿੱਚ ਬਦਲ ਦਿੱਤਾ ਹੈ। ਗੁਜਰਾਤ ਵਿੱਚ 1 ਅਤੇ 5 ਦਸੰਬਰ ਨੂੰ ਨਵੀਂ ਸਰਕਾਰ ਲਈ ਵੋਟਿੰਗ ਹੋਵੇਗੀ। ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।
Our candidate from Surat (East), Kanchan Jariwala, and his family missing since yesterday. First, BJP tried to get his nomination rejected. But his nomination was accepted. Later, he was being pressurised to withdraw his nomination.
Has he been kidnapped?
— Arvind Kejriwal (@ArvindKejriwal) November 16, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.