ਆਪਸ ‘ਚ ਭਿੜੇ ਅਕਾਲੀ-ਕਾਂਗਰਸੀ, ਸ਼ਰੇਆਮ ਚੱਲੀਆਂ ਕਿਰਪਾਨਾਂ ਤੇ ਗੰਡਾਸੀਆਂ
ਰਾਜਪੁਰਾ ਦੇ ਏ .ਪੀ. ਜੈਨ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਲੜਾਈ ਹੋ ਗਈ |ਪੁਲਿਸ ਮੁਤਾਬਿਕ ਇਨਾ ਦੋਹਾਂ ਧਿਰਾਂ ਦੇ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਇਕ ਦਰਖ਼ਾਸਤ ਚੱਲ ਰਹੀ ਸੀ | ਜਿਸਦੀ ਦੀ ਕਾਰਵਾਈ ਲਈ ਦੋਹਾ ਨੂੰ ਠਾਣੇ ਬੁਲਾਇਆ ਪਰ ਉਥੇ ਵੀ ਇਨਾ ਦੁਆਰਾ ਇਕ ਦੂਜੇ ਉੱਪਰ ਹਮਲਾ ਕੀਤਾ ਗਿਆ |ਇਥੇ ਹੀ ਬੱਸ ਨਹੀਂ, ਜਦੋਂ ਕਾਂਗਰਸ ਧਿਰ ਹਸਪਤਾਲ ਜਾ ਕੇ ਦਾਖਲ ਹੋਈ ਤਾਂ ਉਥੇ ਵੀ ਅਕਾਲੀਆਂ ਵੱਲੋਂ ਹਸਪਤਾਲ ‘ਚ ਵੜ ਕੇ ਉਹਨਾਂ ‘ਤੇ ਹਮਲਾ ਕੀਤਾ ਗਿਆ| ਜਿਸਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ |ਕਾਰਨ ਚਾਹੇ ਜੋ ਵੀ ਰਹੇ ਹੋਣ ਪਾਰ ਪਹਿਲਾ ਠਾਣੇ ਦੇ ਕੋਲ ਅਤੇ ਫਿਰ ਹਸਪਤਾਲ ਦੇ ਅੰਦਰ ਵੜ ਕੇ ਹੋਈ ਇਹ ਲੜਾਈ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਕਈ ਤਰਾਂ ਦੇ ਸਵਾਲ ਖੜੇ ਕਰਦੀ ਹੈ ਅਤੇ ਇਹ ਕੋਈ ਪਹਿਲਾ ਮਾਮਲਾ ਨਹੀਂ ਜੋ ਇਸ ਤਰਾਂ ਹਸਪਤਾਲ ‘ਚ ਹੋਈ ਲੜਾਈ ਇਸ ਤਰਾਂ ਹਸਪਤਾਲ ਦੇ ਅੰਦਰ ਵੀ ਪੁਹੰਚੀ ਹੋਵੇ |ਇਸ ਤੋਂ ਪਹਿਲਾ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ |ਅਜਿਹੇ ਲੋਕਾਂ ਤੇ ਪੀੜਤਾਂ ਵੱਲੋਂ ਜੋ ਮਾਮਲਾ ਦਰਜ ਹੋਵੇਗਾ ਸੋ ਹੋਵੇਗਾ ਸਗੋਂ ਨਾਲ ਹੀ ਨਾਲ ਹਸਪਤਾਲ ਪ੍ਰਬੰਧਨ ਵੱਲੋਂ ਅਲੱਗ ਤੋਂ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਗੋਂ ਤੋਂ ਕਈ ਹੋਰ ਲੋਕਾਂ ਨੂੰ ਵੀ ਨਸੀਹਤ ਮਿਲ ਸਕੇ|
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.