Breaking NewsD5 specialEntertainmentNewsTop News

ਆਨ ਸਕਰੀਨ ਮਿਲਖਾ ਸਿੰਘ ਬਣੇ ਫਰਹਾਨ ਅਖਤਰ ਨੇ ਫਲਾਇੰਗ ਸਿੱਖ ਨੂੰ ਦਿੱਤੀ ਸਰਧਾਜ਼ਲੀ, ‘ਯਕੀਨ ਨਹੀ ਹੋ ਰਿਹਾ’

ਮੁੰਬਈ : ਫਲਾਇੰਗ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਕਾਰਨ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਰਹੀ ਹੈ। ਸਿਆਸੀ ਲੀਡਰਾਂ ਤੋਂ ਲੈ ਕੇ ਬਾਲੀਵੁਡ ਸਿਤਾਰੇ ਉਨ੍ਹਾਂ ਨੂੰ ਸਰਧਾਂਜ਼ਲੀ ਦੇ ਰਹੇ ਹਨ। ਇਸ ਕੜੀ ‘ਚ ਬਾਲੀਵੁਡ ਫਰਹਾਨ ਅਖਤਰ ਨੇ ਮਿਲਖਾ ਸਿੰਘ ਦੇ ਦੇਹਾਂਤ ਤੇ ਦੁੱਖ ਜਤਾਇਆ ਹੈ। ਦੱਸ ਦਈਏ ਕਿ ਆਨ ਸਕਰੀਨ ਫਿਲਮ ‘ਭਾਗ ਮਿਲਖਾ ਭਾਗ’ ‘ਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਇਆ ਹੈ।

BIG NEWS ਹੁਣੇ-ਹੁਣੇ ਆਈ ਮਾੜੀ ਖ਼ਬਰ, ਨਹੀਂ ਰਹੇ ਉੱਡਣ ਸਿੱਖ ਮਿਲਖਾ ਸਿੰਘ

ਫਰਹਾਨ ਖਾਨ ਨੇ ਮਿਲਖਾ ਸਿੰਘ ਦੇ ਨਾਲ ਇੱਕ ਫੋਟੋ ਪੋਸਟ ਕੀਤੀ ‘ਤੇ ਕੈਪਸ਼ਨ ‘ਚ ਲਿਖਿਆ ਪਿਆਰੇ ਮਿਲਖਾ ਜੀ, ਮੈਂ ਅਜੇ ਵੀ ਇਹ ਮੰਣਨ ਤੋਂ ਇਨਕਾਰ ਕਰ ਰਿਹਾ ਹਾਂ ਕਿ ਤੁਸੀ ਨਹੀਂ ਰਹੇ। ਹੋ ਸਕਦਾ ਹੈ ਕਿ ਜ਼ਿੰਦੀਪਣ ਹੈ, ਜੋ ਤੁਹਾਡੇ ਤੋਂ ਵਿਰਾਸਤ ‘ਚ ਮਿਲਿਆ ਹੈ। ਅਤੇ ਸੱਚ ਇਹ ਹੈ ਕਿ ਤੁਸੀਂ ਹਮੇਸ਼ਾ ਜ਼ਿਊਦੇ ਰਹੋਗੇ। ਕਿਉਕਿ ਤੁਸੀਂ ਇੱਕ ਵੱਡੇ ਦਿਲ ਵਾਲੇ,ਪਿਆਰ ਕਰਨ ਵਾਲੇ, ਜ਼ਮੀਨ ਨਾਲ ਜੁੜੇ ਇਨਸਾਨ ਸੀ। ਤੁਸੀਂ ਇਕ ਸੁਪਨੇ ਦੇ ਪ੍ਰਤੀ ਨੁਮਾਇੰਦਗੀ ਕੀਤੀ। ਤੁਸੀਂ ਦਿਖਾਇਆ ਕਿ ਮਿਹਨਤ, ਇਮਾਨਦਾਰੀ, ਪੱਕੇ ਇਰਾਦਿਆ ਨਾਲ ਕੋਈ ਵਿਅਕਤੀ ਹੇਠਾਂ ਤੋਂ ਉਠ ਕੇ ਅਸਮਾਨ ਨੂੰ ਛੂਹ ਸਕਦਾ ਹੈ। ਤੁਸੀ ਸਾਰਿਆਂ ਦੀ ਜ਼ਿੰਦਗੀ ਨੂੰ ਛੂਹਿਆ ਹੈ। ਜੋ ਲੋਕ ਤੁਹਾਨੂੰ ਇੱਕ ਪਿਤਾ ਅਤੇ ਇੱਕ ਦੋਸਤ ਦੇ ਰੂਪ ‘ਚ ਜਾਣਦੇ ਹਨ, ਉਨ੍ਹਾਂ ਦੇ ਲਈ ਇਹ ਇੱਕ ਆਸੀਰਵਾਦ ਸੀ। ਫਰਹਾਨ ਦਾ ਕਹਿਣਾ ਹੈ ਕਿ ਮੈਂ ਤੁਹਾਨੂੰ ਪੂਰੇ ਦਿਲ ਤੋਂ ਚਾਹੁੰਦਾ ਹਾਂ।

https://twitter.com/FarOutAkhtar/status/1406070061241040900?ref_src=twsrc%5Etfw%7Ctwcamp%5Etweetembed%7Ctwterm%5E1406070061241040900%7Ctwgr%5E%7Ctwcon%5Es1_c10&ref_url=http%3A%2F%2Fwww.dainiksavera.com%2Feditor-panel%2Fedit_news.php%3Fid%3D62082

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button