NewsBreaking NewsEntertainment

ਆਨਲਾਈਨ ਲੀਕ ਹੋਈ ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’

ਅਕਸ਼ੈ ਕੁਮਾਰ ਤੇ ਪਰੀਣੀਤੀ ਚੋਪੜਾ ਦੇ ਮੁੱਖ ਕਿਰਦਾਰ ਵਾਲੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ਕੇਸਰੀ ਆਨਲਾਈਨ ਲੀਕ ਹੋ ਗਈ ਹੈ। ਇਹ ਫਿਲਮ ਆਪਣੇ ਰਿਲੀਜ਼ ਹੋਣ ਤੋਂ ਹੀ ਪਾਈਰੇਸੀ ਦਾ ਸ਼ਿਕਾਰ ਬਣ ਆਨਲਾਈਨ ਲੀਕ ਕਰ ਦਿੱਤੀ ਗਈ ਹੈ। ਇਸ ਫਿਲਮ ਨੂੰ ਆਨਲਾਈਨ ਪਾਈਰੇਸੀ ਲਈ ਵੈੱਬਸਾਈਟ ‘ਤਾਮਿਲਰੋਕਸ’ ਨੇ ਲੀਕ ਕੀਤੀ ਹੈ।

Read Also ‘ਵੀਰੇ ਦੀ ਵੈਡਿੰਗ’ ਤੋਂ ਬਾਅਦ ਅਕਸ਼ੈ ਕੁਮਾਰ ਦੇ ਨਾਲ ਫਿਲਮ ‘ਚ ਨਜ਼ਰ ਆਵੇਗੀ ਕਰੀਨਾ

ਧਿਆਨਯੋਗ ਹੈ ਕਿ ਕੇਸਰੀ ਸਾਰਾਗੜ੍ਹੀ ਦੀ ਲੜਾਈ ‘ਤੇ ਆਧਾਰਿਤ ਹੈ ਜਿੱਥੇ ਬ੍ਰਿਟਿਸ਼ ਆਰਮੀ ਦੇ 21 ਸਿੱਖ ਸਿਪਾਹੀਆਂ ਨੇ 10,000 ਅਫਗਾਨ ਲੜਾਕਿਆਂ ਨਾਲ ਲੜਾਈ ਲੜੀ ਸੀ। ਇਸ ਫਿਲਮ ਨੂੰ ਕ੍ਰੀਟਿਕਸ ਦੇ ਕਾਫ਼ੀ ਚੰਗੇ ਰੀਵਿਊਜ਼ ਮਿਲ ਰਹੇ ਹਨ ਅਤੇ ਫਿਲਮ ਦੀ ਪਹਿਲੇ ਦਿਨ ਦੀ ਓਪਨਿੰਗ ‘ਚ ਪਬਲਿਕ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ।

kesari

ਦੱਸ ਦੇਈਏ ਕਿ ਕੇਸਰੀ ਅਜਿਹੀ ਇਕਲੌਤੀ ਫਿਲਮ ਨਹੀਂ ਹੈ। ਇਸ ਤੋਂ ਪਹਿਲਾਂ ਮਣੀਕਰਨਿਕਾ, ਸਿੰਬਾ, ਟੋਟਲ ਧਮਾਲ ਵਰਗੀਆਂ ਵੱਡੀਆਂ ਫਿਲਮਾਂ ਵੀ ਆਨਲਾਈਨ ਲੀਕ ਹੋ ਚੁੱਕੀਆਂ ਹਨ। ਫਿਲਮ ਇੰਡਸਟਰੀ ਦੇ ਲੋਕ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਫਿਲਮਾਂ ਨੂੰ ਆਨਲਾਈਨ ਲੀਕ ਹੋਣ ਤੋਂ ਬਚਾਇਆ ਜਾਵੇ ਪਰ ਹਾਲੇ ਤੱਕ ਇਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button