ਆਟੋਗ੍ਰਾਫ਼ ਲੈਂਦੇ ਸਮੇਂ ਭਾਵੁਕ ਹੋਈ ਵਿਦਿਆਰਥਣ, ਰਾਹੁਲ ਗਾਂਧੀ ਨੇ ਲਗਾਇਆ ਗਲੇ…ਵੀਡੀਓ ਵਾਇਰਲ

ਨਵੀਂ ਦਿਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਪੁੱਡੂਚੇਰੀ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ੋਲੇਨਗਰ ਪਿੰਡ ‘ਚ ਮਹਿਲਾ ਮਛੇਰਿਆਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕੀਤਾ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਕਿਸਾਨ ਬਹੁਤ ਪ੍ਰੇਸ਼ਾਨ ਅਤੇ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹੱਡੀ ਹਨ। ਇਸ ਵਿੱਚ ਰਾਹੁਲ ਗਾਂਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ ਰਾਹੁਲ ਵਿਦਿਆਰਥੀਆਂ ਨੂੰ ਭਾਸ਼ਣ ਦੇ ਰਹੇ ਸਨ ਕਿ ਉਦੋਂ ਇੱਕ ਕੁੜੀ ਸਟੇਜ ਦੇ ਕੋਲ ਪਹੁੰਚ ਗਈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਰਾਸਟਰਪਤੀ ਦੀ ਚਿੱਠੀ ਲੈ ਕਿਸਾਨੀ ਅੰਦੋਲਨ ‘ਚ ਪਹੁੰਚਿਆ RSS ਦਾ ਖਾਸ ਬੰਦਾ! ਬਾਰਡਰ ‘ਤੇ ਕਿਸਾਨਾਂ ਨੂੰ ਦਿੱਤੀ ਸਪੋਟ!
ਕਾਂਗਰਸ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ‘ਚ ਦਿਖ ਰਿਹਾ ਹੈ ਕਿ ਇੱਕ ਵਿਦਿਆਰਥਣ ਰਾਹੁਲ ਗਾਂਧੀ ਦਾ ਆਟੋਗ੍ਰਾਫ ਲੈਣ ਸਟੇਜ ਦੇ ਕੋਲ ਆਉਂਦੀ ਹੈ। ਰਾਹੁਲ ਦੇ ਆਟੋਗ੍ਰਾਫ ਦੇਣ ‘ਤੇ ਕੁੜੀ ਭਾਵੁਕ ਹੋ ਜਾਂਦੀ ਹੈ। ਕੁੜੀ ਨੂੰ ਭਾਵੁਕ ਹੋਇਆ ਦੇਖ ਰਾਹੁਲ ਕੁੜੀ ਨੂੰ ਗਲੇ ਲਗਾ ਲੈਂਦੇ ਹਨ। ਆਟੋਗਰਾਫ ਦੇਣ ਤੋਂ ਬਾਅਦ ਰਾਹੁਲ ਜਦੋਂ ਕੁੜੀ ਨਾਲ ਹੱਥ ਮਿਲਾਂਉਂਦੇ ਹਨ ਤਾਂ ਇਸ ‘ਤੇ ਉਹ ਭਾਵੁਕ ਹੋ ਜਾਂਦੀ ਹੈ। ਇਸ ਤੋਂ ਬਾਅਦ ਰਾਹੁਲ ਵਿਦਿਆਰਥਣ ਨੂੰ ਗਲੇ ਲਗਾਉਂਦੇ ਹਨ ਅਤੇ ਉਸਦੇ ਨਾਲ ਫੋਟੋ ਵੀ ਖਿਚਵਾਉਂਦੇ ਹਨ। ਕਾਂਗਰਸ ਸਮਰਥਕ ਇਸ ਵੀਡੀਓ ਨੂੰ ਕਾਫ਼ੀ ਸ਼ੇਅਰ ਕਰ ਰਹੇ ਹਨ ਅਤੇ ਰਾਹੁਲ ਦੀ ਸਾਦਗੀ ਦੀ ਤਾਰੀਫ ਕਰ ਰਹੇ ਹਨ।
The zealous enthusiasm shown by this young student from Puducherry is but a reflection of one thing: young India is filled with tremendous energy; true leaders recognise it, support it & fuel it for our nation’s prosperity.#RahulGandhiWithPuducherry pic.twitter.com/ekLsLXLoKv
— Congress (@INCIndia) February 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.