ਆਓ ਓਥੇ ਚਲੀਏ, ਜਿਥੇ ਕੋਈ ਵੀ ਨਹੀਂ ਰਹਿੰਦਾ
ਅਮਰਜੀਤ ਸਿੰਘ ਵੜੈਚ
ਅੱਜ ਤੁਹਾਨੂੰ ਦੁਨੀਆਂ ਬਾਰੇ ਕੁਝ ਅੰਕੜੇ ਦੱਸਦੇ ਹਾਂ ਜੋ ਤੁਹਾਡੀ ਇਸ ਦੁਨੀਆਂ ਬਾਰੇ ਰੁਚੀ ਵਧਾ ਦੇਣਗੇ ; ਇਹ ਧਰਤੀ ਦੋ ਹਿੱਸਿਆਂ ‘ਚ ਵੰਡੀ ਹੋਈ ਹੈ , 71 ਫ਼ੀਸਦ ਹਿੱਸੇ ,ਚ ਪਾਣੀ ਅਤੇ 29 ਫ਼ੀਸਦ ਹਿੱਸਾ ਮਿੱਟੀ ਹੈ । ਧਰਤੀ ਦੇ ਕੁਲ ਪਾਣੀ ਵਿੱਚੋਂ ਸਿਰਫ਼ 0.05 ਫ਼ੀਸਦ ਪਾਣੀ ਹੀ ਪੀਣ ਯੋਗ ਹੈ । ਬਾਕੀ ਦਾ ਪਾਣੀ ਖਾਰਾ ਹੈ, ਗਲੇਸ਼ਅਰ ਦੇ ਰੂਪ ਵਿੱਚ ਜੰਮਿਆ ਪਿਆ ਹੈ ਜਾਂ ਫਿਰ ਬਹੁਤ ਡੂੰਘਾ ਹੈ ਜਿਸ ਨੂੰ ਕੱਢਿਆ ਹੀ ਨਹੀਂ ਜਾ ਸਕਦਾ।
ਵਿਸ਼ਵ ਵਿੱਚ ਕੁੱਲ 195 ਦੇਸ਼ ਹਨ ਪਰ ਵਿਸ਼ਵ ਸੰਸਥਾ ਸੰਯੁਕਤ ਰਾਸ਼ਟਰ ਦੇ 193 ਮੈਬਰ ਹੀ ਹਨ । ਤਾਈਵਾਨ , ਕੁਕ ਆਈਲੈਂਡ ਅਤੇ ਨਿਉਏ ਇਨ੍ਹਾਂ 195 ਦੇਸ਼ਾਂ ਵਿੱਚ ਸ਼ਾਮਿਲ ਨਹੀਂ । ਸੰਯੁਕਤ ਰਾਸ਼ਟਰ ਤਾਈਵਾਨ ਨੂੰ ਚੀਨ ਅਤੇ ਕੁਕ ਆਈਲੈਂਡ ਅਤੇ ਨਿਉਏ ਨੂੰ ਆਸਟਰੇਲੀਆ ਦੇ ਹਿੱਸੇ ਵਜੋਂ ਹੀ ਮੰਨਦਾ ਹੈ । ਦੋ ਦੇਸ਼ ਹੋਲੀ ਸੀਅ ( Holy Sea)ਅਤੇ ਫ਼ਲਸਤੀਨ ਸੰਯੁਕਤ ਰਾਸ਼ਟਰ ਦੇ ਮੈਂਬਰ ਨਹੀਂ ਹਨ । ਹੋਲੀ ਸੀਅ ਇਟਲੀ ਦੀ ਕਾਲੋਨੀ ਹੈ ਅਤੇ ਆਜ਼ਾਦ ਹੈ ।
ਇਸੇ ਤਰ੍ਹਾਂ ਫ਼ਲਸਤੀਨ ਪੱਛਮੀ ਏਸ਼ੀਆ, ਇਜ਼ਰਾਇਲ ਦੇ ਕੋਲ ਹੈ। ਇਸ ਨੂੰ ਗਾਜ਼ਾ ਪੱਟੀ ਵੀ ਕਿਹਾ ਜਾਂਦਾ ਹੈ । ਵਿਸ਼ਵ ਨੂੰ ਸੱਤ ਮਹਾਂਦੀਪਾਂ ਵਿੱਚ ਵੰਡਿਆ ਗਿਆ ਹੈ; ਏਸ਼ੀਆ, (Asia)ਅਫਰੀਕਾ,(Africa)ਆਸਟਰੇਲੀਆ,( Australia)ਉੱਤਰੀ ਅਮਰੀਕਾ,(North America) ਦੱਖਣੀ ਅਮਰੀਕਾ,( South America),ਯੂਰਪ ( Europe)ਅਤੇ ਐਨਟਾਰਟਿਕਾ (Antartica) । ਇਸੇ ਤਰ੍ਹਾਂ ਦੁਨੀਆਂ ਦੇ ਪਾਣੀਆਂ ਨੂੰ ਵੀ ਪੰਜ ਮਹਾਂਸਾਗਰਾਂ ‘ਚ ਵੰਡਿਆ ਗਿਆ ਹੈ ; ਐਟਲਾਂਟਿਕ ਔਸ਼ਨ (Atlantic Ocean) ,ਪੈਸੇਫਿਕ ਔਸ਼ਨ (Pecific Ocean), ਇੰਡੀਅਨ ਔਸ਼ਨ (Indian Ocean),ਆਰਕਟਿਕ ਔਸ਼ਨ(Arctic Ocean) ਅਤੇ ਸਦਰਨ ਔਸ਼ਨ,(Southern Ocean ) ।
ਦੁਨੀਆਂ ਦੀ ਸੱਬ ਤੋਂ ਵੱਧ ਆਬਾਦੀ ਏਸ਼ੀਆ 59.54 ,ਅਫਰੀਕਾ 17.20,ਯੂਰਪ 9.59,ਉਤਰੀ ਅਮਰੀਕਾ 7.60,ਦੱਖਣੀ ਅਮਰੀਕਾ 5.53 ਅਤੇ ,ਆਸਟਰੇਲੀਆ 0.55 ਫੀਸਦ ਆਬਦੀ ਰਹਿੰਦੀ ਹੈ । ਐਨਟਾਰਟਿਕਾ (ਦੱਖਣੀ ਧਰੁਵ) ‘ਤੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ ਇਸ ਕਰਕੇ ਉੱਥੇ ਕੋਈ ਆਬਾਦੀ ਨਹੀਂ ਪਰ ਵੱਖ-ਵੱਖ ਮੁਲਕਾਂ ਦੀ ਟੀਮਾਂ ਜਿਵੇਂ ਵਿਗਿਆਨੀ ਅਤੇ ਸੇਲਾਨੀ ਹੀ ਜਾਂਦੇ ਹਨ ।
ਉਂਜ ਨਾਸਾ ਇਥੇ ਲਗਾਤਾਰ ਖੋਜ ਕਰਦੀ ਰਹਿੰਦੀ ਹੈ ਕਿ ਇਥੋਂ ਦਾ ਮੌਸਮ ਅਤੇ ਬਾਕੀ ਤਬਦੀਲ਼ੀਆਂ ਕਿੰਜ ਹੁੰਦੀਆਂ ਹਨ ।ਵਿਸ਼ਵ ਦਾ ਸੱਭ ਤੋਂ ਵੱਡਾ ਦੇਸ਼ ਰੂਸ ਹੈ ਅਤੇ ਸੱਭ ਤੋਂ ਨਿੱਕਾ ਵੈਟੀਕਨ ਸਿਟੀ ਹੈ । ਦੁਨੀਆਂ ਦੀ ਸੱਭ ਤੋਂ ਲੰਮੀ 6650 ਕਿਲੋਮੀਟਰ ਨੀਲ ਨਦੀ ਹੈ ਜੋ ਮਿਸਰ ਦੀ ਨਾਸਿਰ ਝੀਲ ‘ਚੋਂ ਨਿਕਲਦੀ ਹੈ । ਦੁਨੀਆਂ ਦੀ 18.47 ਫ਼ੀਸਦ ਆਬਾਦੀ ਚੀਨ,17.70 ਭਾਰਤ ਅਤੇ 4.25 ਫ਼ੀਸਦ ਆਬਾਦੀ ਅਮਰੀਕਾ ਵਿੱਚ ਵੱਸਦੀ ਹੈ । ਵਿਸ਼ਵ ਦੇ 56 ਜਜ਼ੀਰ ਭਾਵ ਟਾਪੂ ਅਜਿਹੇ ਹਨ ਜੋ ਵੱਖ-ਵੱਖ ਮੁਲਕਾਂ ਦੇ ਹਿੱਸੇ ਤਾਂ ਹਨ ਪਰ ਉੱਥੇ ਰਹਿੰਦਾ ਕੋਈ ਵੀ ਨਹੀਂ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.