ਅੱਕੇ ਕਿਸਾਨਾਂ ਨੇ ਘੇਰ ਲਏ ਸਰਕਾਰੀ ਬੰਦੇ! ਕਿਸਾਨਾਂ ਨੂੰ ਲੱਗੇ ਸੀ ਰੋਕਣ ਅੱਗੋਂ ਕਿਸਾਨ ਕਹਿੰਦੇ ਲਾਵਾਂਗੇ ਅੱਗ!
ਮਾਨਸਾ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕੇਂਦਰ ਵੱਲੋਂ ਹਵਾ ਪ੍ਰਦੂਸ਼ਣ ਮਾਮਲੇ ‘ਚ ਲਿਆਂਦੇ ਆਰਡੀਨੈੱਸ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ। ਮਾਨਸਾ ਦੇ ਪਿੰਡ ਜੋਗਾ ‘ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। ਸੂਚਨਾ ਮਿਲਣ ‘ਤੇ ਸਰਕਾਰੀ ਅਧਿਕਾਰੀ ਕਾਰਵਾਈ ਕਰਨ ਪਹੁੰਚੇ ਤਾਂ ਗੁੱਸੇ ‘ਚ ਆਏ ਕਿਸਾਨਾਂ ਨੇ ਅਧਿਕਾਰੀਆਂ ਨੂੰ ਘੇਰਾ ਪਾ ਲਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕੀਤੀ।
🔴LIVE🔴ਦਿੱਲੀ ਦੇ ਤਖ਼ਤ ਹਿਲਾਉਣ ਲਈ ਕੈਪਟਨ ਤਿਆਰ !ਭਾਜਪਾ ਦੇ ਵੱਡੇ ਲੀਡਰ ਨੂੰ ਕਿਸਾਨਾਂ ਨੇ ਘੇਰਿਆ, ਭੰਨੀ ਗੱਡੀ !
ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾਾ ਚਿਰ ਸਰਕਾਰ ਪਰਾਲੀ ਦਾ ਠੋਸ ਹੱਲ ਨਹੀਂ ਕਰਦੀ। ਉਸ ਸਮੇਂ ਤੱਕ ਪਰਾਲੀ ਨੂੰ ਇਸੇ ਤਰ੍ਹਾਂ ਜਲਾਉਂਦੇ ਰਹਿਣਗੇ। ਕੇਂਦਰ ਦੇ ਫੈਸਲਿਆਂ ਤੋਂ ਕਿਸਾਨ ਜਥੇਬੰਦੀਆਂ ਵੀ ਅੱਕੀਆਂ ਹੋਈਆਂ ਹਨ। ਉੱਧਰ ਸਰਕਾਰ ਵੀ ਕਿਸਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਪੰਜਾਬ ਖਿਲਾਫ਼ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਪਰ ਕਿਸਾਨਾਂ ਦਾ ਸੰਘਰਸ਼ ਹੋਰ ਵੀ ਤਿੱਖਾ ਹੋ ਰਿਹਾ ਹੈ। ਪ੍ਰਦੂਸ਼ਣ ਦੇ ਮਾਮਲੇ ‘ਚ ਪਰਾਲੀ ਦਾ ਹੱਲ ਕੱਢਣ ਦੀ ਬਜਾਏ ਨਵਾਂ ਆਰਡੀਨੈਂਸ ਥੋਪ ਦਿੱਤਾ। ਜਿਸ ਕਾਰਨ ਕਿਸਾਨਾਂ ਦੀ ਕੇਂਦਰ ਪ੍ਰਤੀ ਹੋਰ ਨਾਰਾਜ਼ਗੀ ਵੱਧ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.