ਅੰਮ੍ਰਿਤਸਰ ‘ਚ ਬਾਰਡਰ ‘ਤੇ ਬੀਐਸਐਫ ਦੀ ਫਾਇਰਿੰਗ, ਭਾਰਤੀ ਤਸਕਰ ਜਖ਼ਮੀ
ਅੰਮ੍ਰਿਤਸਰ : ਬੀਐਸਐਫ ਦੇ ਜਵਾਨਾਂ ਨੇ ਭਾਰਤ – ਪਾਕਿਸਤਾਨ ਬਾਰਡਰ ‘ਤੇ ਨਸ਼ਾ ਤਸਕਰਾਂ ਦੀ ਹਲਚਲ ਦੇਖੀ। ਇਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਨਾਲ ਇੱਕ ਭਾਰਤੀ ਤਸਕਰ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ। ਫਾਇਰਿੰਗ ਦੇਖਕੇ ਪਾਕਿਸਤਾਨੀ ਤਸਕਰ ਭੱਜ ਗਿਆ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਤਸਕਰ ਨੂੰ ਵੀ ਗੋਲੀ ਲੱਗੀ ਹੈ। ਘਟਨਾ ਅਟਾਰੀ – ਵਾਘਾ ਸਰਹੱਦ ਦੇ ਕੋਲ ਬੀਓਪੀ ਕਹਾਨਗੜ ਦੇ ਕੋਲ ਹੋਈ। ਜਾਣਕਾਰੀ ਅਨੁਸਾਰ ਭਾਰਤੀ ਤਸਕਰ ਉੱਥੇ ਪਾਕਿਸਤਾਨੀ ਤਸਕਰਾਂ ਤੋਂ ਹੈਰੋਇਨ ਲੈਣ ਗਿਆ ਸੀ।
ਕਿਸਾਨ ਆਗੂ ਨੇ ਚੱਲਦੀ ਸਟੇਜ ਤੋਂ ਕਹੀ ਅਜਿਹੀ ਗੱਲ!ਕਿਸਾਨਾਂ ਨੇ ਮਿਲਾਈ ਹਾਂ ‘ਚ ਹਾਂ!ਆਹ ਤਰੀਕੇ ਉੱਡੂ ਕੇਂਦਰ ਦੀ ਨੀਂਦ!
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਉਸਨੂੰ ਦੇਖ ਲਿਆ ਅਤੇ ਉਸਨੂੰ ਰੁਕਣ ਨੂੰ ਕਿਹਾ ਪਰ ਤਸਕਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਦੇ ਜਵਾਨਾਂ ਦੀ ਚਿਤਾਵਨੀ ਤੋਂ ਬਾਅਦ ਵੀ ਉਹ ਨਹੀਂ ਰੁਕਿਆ ਤਾਂ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਭੱਜ ਰਹੇ ਭਾਰਤੀ ਨਸ਼ਾ ਤਸਕਰ ਨੂੰ ਗੋਲੀ ਲੱਗੀ ਅਤੇ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਉਸਨੂੰ ਫੜ ਲਿਆ। ਦੱਸਿਆ ਜਾਂਦਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ‘ਤੇ ਵੀ ਗੋਲੀਆਂ ਚਲਾਈਆਂ ਪਰ ਉਹ ਭੱਜ ਗਏ।
ਲੱਖਾ ਸਿਧਾਣਾ ਦੇ ਦੀਪ ਸਿੱਧੂ ਬਾਰੇ ਵੱਡੇ ਖੁਲਾਸੇ! ਆਹ ਤਰੀਕੇ ਨਾਲ ਹੋ ਸਕਦੀ ਹੈ ਸਿੱਧੂ ਦੀ ਰਿਹਾਈ !
ਸੂਤਰਾਂ ਅਨੁਸਾਰ ਪਾਕਿਸਤਾਨੀ ਤਸਕਰ ਨੂੰ ਵੀ ਗੋਲੀਆਂ ਲੱਗੀਆਂ ਹਨ। ਬੀਐਸਫ ਦੇ ਜਵਾਨਾਂ ਨੇ ਜਖ਼ਮੀ ਭਾਰਤੀ ਤਸਕਰ ਨੂੰ ਚੁੱਕਿਆ। ਇਸਤੋਂ ਬਾਅਦ ਜ਼ਖਮੀ ਤਸਕਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬੀਐਸਐਫ ਦੇ ਜਵਾਨ ਪੂਰੇ ਖੇਤਰ ‘ਚ ਸਰਚ ਆਰਪਰੇਸ਼ਨ ਚਲਾ ਰਹੇ ਹਨ। ਦੱਸ ਦਈਏ ਕਿ ਇਸ ਖੇਤਰ ‘ਚ ਪਾਕਿਸਤਾਨ ਵੱਲੋਂ ਪ੍ਰਵੇਸ਼ ਅਤੇ ਨਸ਼ਾ ਅਤੇ ਹਥਿਆਰ ਦੀ ਤਸਕਰੀ ਦੀਆਂ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.