ਅੰਮ੍ਰਿਤਸਰ ਅਤੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੁਆਰਾ ਹਵਾਈ ਸੇਵਾ ਸਮਝੌਤੇ ਤਹਿਤ ਪੁਆਇੰਟ ਆਫ ਕਾਲ (ਪੀਓਸੀਜ) ਦੀ ਆਗਿਆ ਦਿੱਤੀ ਜਾਵੇ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ
ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ, ਵਿਕਰਮਜੀਤ ਸਿੰਘ ਨੇ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ/ਚੰਡੀਗੜ੍ਹ ( ਦਵਿੰਦਰ ਪਾਲ ਸਿੰਘ) : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਪਿਛਲੇ ਦਿਨੀਂ ਜੀ-20 ਸੰਮੇਲਨ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਹੋਏ ਸਮਝੌਤੇ ਦੇ ਐਲਾਨ ਦਾ ਸਵਾਗਤ ਕਰਦੇ ਹੋਏ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਬੇਅੰਤ ਹਵਾਈ ਉਡਾਣਾਂ ਦੀ ਆਗਿਆ ਮਿਲਦੀ ਹੈ, ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਨੂੰ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
Manish Sisodia : “ਬੰਦੂਕ ਦੀ ਨੋਕ ’ਤੇ ਚੁੱਕਿਆ ‘AAP’ ਦਾ ਉਮੀਦਵਾਰ” | D5 Channel Punjabi
ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਬੇਅੰਤ ਹਵਾਈ ਉਡਾਣਾਂ ਦੀ ਇਤਿਹਾਸਕ ਘੋਸ਼ਣਾ ਦੇ ਮੌਕੇ ‘ਤੇ ਨਾਗਰਿਕ ਹਵਾਬਾਜ਼ੀ ਮੰਤਰਾਲਾ ਹਵਾਈ ਸੇਵਾ ਸਮਝੌਤੇ ਤਹਿਤ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਨੂੰ ਪੁਆਇੰਟ ਆਫ ਕਾਲ (ਪੀ.ਓ.ਸੀਜ) ਵਜੋਂ ਤੁਰੰਤ ਮਨਜ਼ੂਰੀ ਦੇਵੇਗਾ ਅਤੇ ਅਸੀਂ ਪੰਜਾਬ ਤੋਂ ਕੈਨੇਡਾ ਦਰਮਿਆਨ ਸਿੱਧੀਆਂ ਹਵਾਈ ਉਡਾਣਾਂ ਦੇਖ ਸਕਾਂਗੇ, ਜਿਸ ਨਾਲ ਯਾਤਰੀਆਂ, ਜਿਨ੍ਹਾਂ ਨੂੰ ਕੈਨੇਡਾ ਜਾਣ ਲਈ ਦਿੱਲੀ ਜਾਣਾ ਪੈਂਦਾ ਹੈ, ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।
National Press Day ‘ਤੇ Harpal Cheema ਨੇ ਖ਼ੁਸ਼ ਕਰਤੇ ਪੱਤਰਕਾਰ! Punjabi University ਵੀ ਹੋਊ ਕਰਜ਼ਾ ਮੁਕਤ
ਵਿਕਰਮਜੀਤ ਨੇ ਦੱਸਿਆ ਕਿ ਵਿਦੇਸ਼ੀ ਏਅਰਲਾਈਨਜ਼ ਵੱਲੋਂ ਭਾਰਤ ਅਤੇ ਸਬੰਧਤ ਦੇਸ਼ ਦਰਮਿਆਨ ਦੁਵੱਲੇ ਹਵਾਈ ਸੇਵਾ ਸਮਝੌਤੇ (ਏ.ਐੱਸ.ਏ.) ਤਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇੱਕ ਵਿਦੇਸ਼ੀ ਏਅਰਲਾਈਨ ਭਾਰਤ ਵਿੱਚ ਕਿਸੇ ਪੁਆਇੰਟ (ਏਅਰਪੋਰਟ) ‘ਤੇ ਤਾਂ ਹੀ ਉਤਰ ਸਕਦੀ ਹੈ ਜੇਕਰ ਉਸਨੂੰ ਏਐਸਏ ਦੇ ਤਹਿਤ ਇੱਕ ਪੁਆਇੰਟ ਆਫ਼ ਕਾਲ ਜਾਰੀ ਕੀਤਾ ਜਾਂਦਾ ਹੈ। ਜਿਕਰਯੋਗ ਹੈ ਕਿ ਪੰਜਾਬ ਕੋਲ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਅੰਮ੍ਰਿਤਸਰ ਅਤੇ ਮੋਹਾਲੀ, ਪਰ ਕਿਸੇ ਕੋਲ ਵੀ ਕੈਨੇਡੀਅਨ ਏਅਰਲਾਈਨਜ਼ ਲਈ ਪੁਆਇੰਟ ਆਫ ਕਾਲ (ਪੀਓਸੀ) ਦੀ ਇਜਾਜ਼ਤ ਨਹੀਂ ਹੈ।
DSGMC News : Akali Dal ਦੀ ਮਹਿਲਾ ਆਗੂ ਆਈ ਕੈਮਰੇ ਸਾਹਮਣੇ, ਹੁਣ BJP ਤੇ ‘AAP’ ਲੀਡਰਾਂ ਦੇ ਖੋਲ੍ਹੇ ਰਾਜ਼
ਸਿੰਘ ਨੇ ਕਿਹਾ ਕਿ 2021 ਦੀ ਕੈਨੇਡੀਅਨ ਜਨਗਣਨਾ ਦੇ ਅਨੁਸਾਰ, ਲਗਭਗ 9,50,000 ਪੰਜਾਬੀ ਕਨੇਡੀਅਨ ਹਨ ਅਤੇ ਇਹ ਕੈਨੇਡਾ ਦੀ ਆਬਾਦੀ ਦਾ ਲਗਭਗ 2.6 ਪ੍ਰਤੀਸ਼ਤ ਹੈ। ਪੰਜਾਬ ਅਤੇ ਕੈਨੇਡਾ ਦੇ ਸੱਭਿਆਚਾਰਕ ਅਤੇ ਵਪਾਰਕ ਸਬੰਧ ਵਿਸ਼ਵ ਪ੍ਰਸਿੱਧ ਹਨ। ਇਸ ਨਾਲ ਪੰਜਾਬ ਅਤੇ ਭਾਰਤ ਨੂੰ ਦਰਪੇਸ਼ ਵਿੱਤੀ ਘਾਟੇ ਦਾ ਵੀ ਫਾਇਦਾ ਹੋਵੇਗਾ। ਪੰਜਾਬ ਭਾਰਤ ਦਾ ਰਣਨੀਤਕ ਉਦਯੋਗਿਕ ਕੇਂਦਰ ਅਤੇ ਅਨਾਜ ਭੰਡਾਰ ਵੀ ਹੈ। ਪੰਜਾਬ ਦੇ ਉਦਯੋਗਾਂ ਦਾ ਕੈਨੇਡਾ ਵਿੱਚ ਬਹੁਤ ਵਧੀਆ ਨੈੱਟਵਰਕ ਹੈ ਅਤੇ ਇਹ ਉਦਯੋਗ ਕਈ ਉਦਯੋਗਾਂ ਨੂੰ ਬਹੁਤ ਸਾਰੇ ਉਤਪਾਦ ਨਿਰਯਾਤ ਕਰਦੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਤੋਂ ਕੈਨੇਡਾ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਐਗਰੋ ਪ੍ਰੋਸੈਸਿੰਗ ਉਦਯੋਗ ਕਾਰਗੋ ਉਡਾਣਾਂ ਰਾਹੀਂ ਆਸਾਨੀ ਨਾਲ ਉੱਥੇ ਆਪਣੇ ਉਤਪਾਦ ਭੇਜ ਸਕਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.