ਚੰਡੀਗੜ੍ਹ : ਬੀਤੇ ਦਿਨ ‘ਵਾਰਿਸ ਪੰਜਾਬ ਦੇ’ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕਿਆ ਗਿਆ ਸੀ। ਕਿਰਨਦੀਪ ਕੌਰ ਯੂ.ਕੇ ਦੇ ਵਸਨੀਕ ਹਨ। ਪਰ ਜਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਵੱਲੋਂ ਪੁੱਛਗਿੱਛ ਤੋਂ ਬਾਅਦ ਕਿਰਨਦੀਪ ਕੌਰ ਨੂੰ ਵਾਪਿਸ ਪਿੰਡ ਜੁਲੂਪੂਰ ਖੇੜ੍ਹਾਂ ਭੇਜ ਦਿੱਤਾ ਗਿਆ। ਉਥੇ ਹੀ ਅੱਜ ਸੰਗਰੂਰ ਤੋਂ ਮੈਂਬਰ ਆਫ਼ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਇਸ ਘਟਨਾ ‘ਤੇ ਬ੍ਰਿਟਿਸ਼ ਹਾਈ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਸਖ਼ਤ ਇਤਰਾਜ਼ ਉਠਾਇਆ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਖੁਦ ਸ਼ੋਸ਼ਲ ਮੀਡੀਆ ਟਵੀਟਰ ‘ਤੇ ਜਾਹਿਰ ਕੀਤੀ।
I have written to the British High Commissioner & Union Home Minister raising my strong objections regarding Kirandeep Kaur, a Sikh British National- detained & subsequently denied to board U.K bound flight from Amritsar without charges or a red corner notice against her. pic.twitter.com/3qs1Jifl8G
— Simranjit Singh Mann (@_SimranjitSMann) April 21, 2023
ਉਨ੍ਹਾਂ ਲਿਖਿਆ ਕਿ ” ਮੈਂ ਬ੍ਰਿਟਿਸ਼ ਹਾਈ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਿਰਨਦੀਪ ਕੌਰ, ਜੋ ਕਿ ਇੱਕ ਸਿੱਖ ਬ੍ਰਿਟਿਸ਼ ਨਾਗਰਿਕ ਹੈ, ਦੇ ਸਬੰਧ ਵਿੱਚ ਆਪਣਾ ਸਖ਼ਤ ਇਤਰਾਜ਼ ਉਠਾਇਆ ਹੈ ਅਤੇ ਬਾਅਦ ਵਿੱਚ ਅੰਮ੍ਰਿਤਸਰ ਤੋਂ ਯੂ.ਕੇ. ਜਾਣ ਵਾਲੀ ਫਲਾਈਟ ਵਿੱਚ ਬਿਨਾਂ ਕਿਸੇ ਦੋਸ਼ ਜਾਂ ਰੈੱਡ ਕਾਰਨਰ ਨੋਟਿਸ ਦੇ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। “
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.