InternationalIndiaTop News

ਅੰਤਰਰਾਸ਼ਟਰੀ ਲੇਖਕ ਅਨਿਲ ਭਾਰਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਭਾਸ਼ਾਈ ਤਾਲਮੇਲ ਰਾਹੀਂ ਦੇਸ਼ ਦੇ ਰਾਜਾਂ ਨੂੰ ਜੋੜਨ ਵਾਲਾ ਪ੍ਰੋਜੈਕਟ

ਜੇਕਰ ਇਹ ਪ੍ਰੋਜੈਕਟ ਲਾਗੂ ਹੁੰਦਾ ਹੈ ਤਾਂ ਦੇਸ਼ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਨਾਲ—ਨਾਲ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਵੀ ਵਿਕਾਸ ਹੋ ਜਾਵੇਗਾ।
ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਇਸ ਪ੍ਰੋਜੈਕਟ ਨੂੰ ਲਾਗੂ ਕਰ ਦੇਣ ਤਾਂ ਸਿਰਫ਼ ਪੰਜ ਸਾਲਾਂ ਵਿੱਚ ਦੇਸ਼ ਵਿੱਚੋਂ 100 ਫ਼ੀਸਦੀ ਅਨਪੜ੍ਹਤਾ ਖ਼ਤਮ ਹੋ ਜਾਵੇਗੀ: ਭਾਰਤੀ

ਨਵੀਂ ਦਿੱਲੀ/ਇੰਟਰਨੈਸ਼ਨਲ ਡੈਸਕ : ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਪੂਰੇ ਦੇਸ਼ ਦੇ ਸਾਰੇ ਰਾਜਾਂ ਲਈ ਭਾਸ਼ਾਈ ਆਧਾਰ ਤੇ ਇੱਕ ਵਿਸ਼ੇਸ਼ ਪ੍ਰੋਜੈਕਟ ਤਿਆਰ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਭੇਜਿਆ ਹੈ। ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਭੇਜਦੇ ਹੋਏ ਅਨਿਲ ਭਾਰਤੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜੇਕਰ ਇਸ ਪ੍ਰੋਜੈਕਟ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਇੱਕ ਮਹਾਅਭਿਆਨ ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਸਿਰਫ਼ ਪੰਜ ਸਾਲਾਂ ਵਿੱਚ ਹੀ ਅਨਪੜ੍ਹਤਾ ਦਾ ਖਾਤਮਾ ਪੂਰੇ ਦੇਸ਼ ਵਿੱਚੋਂ ਸੌ ਫੀਸਦੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਸ਼ਾਸਤਰੀ ਭਾਰਤੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਲਾਗੂ ਕਰਨ ਨਾਲ ਦੇਸ਼ ਦੇ ਸਾਰੇ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਨਾ ਸਿਰਫ਼ ਅੰਤਰਰਾਸ਼ਟਰੀ ਪੱਧਰ ਤੇ ਪ੍ਰਫੁੱਲਤ ਕੀਤਾ ਜਾਵੇਗਾ, ਉੱਥੇ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਨੂੰ ਸਿੱਖਣਾਸਾਰੇ ਦੇਸ਼ਵਾਸੀਆਂ ਲਈ ਆਸਾਨ ਹੋ ਜਾਵੇਗਾ। ਆਪਣੇ ਪੱਤਰ ਵਿੱਚ ਲੇਖਕ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਲਿਖਿਆ ਹੈ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਨਾਲ ਭਾਸ਼ਾਈ ਆਧਾਰ ’ਤੇ ਵੱਖ-ਵੱਖ ਖੇਤਰਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਵਾਲੀਆਂ ਭਾਸ਼ਾਈ ਦੀਵਾਰਾਂ ਪੂਰੇ ਭਾਰਤ ਵਿੱਚੋਂ ਢਹਿ-ਢੇਰੀ ਹੋ ਜਾਣਗੀਆਂ।

‘ਆਪ’ ਦੇ ਮੰਤਰੀਆਂ ‘ਤੇ ਐਕਸ਼ਨ, ਨਿਕਲੇ ਵਾਰੰਟ, ਸੁਖਬੀਰ ਬਾਦਲ ਲਈ ਨਵੀਂ ਮੁਸੀਬਤ, ਪਿਆ ਪੰਗਾ

ਕਿਉਂਕਿ ਵੱਖ-ਵੱਖ ਰਾਜਾਂ ਵਿੱਚ ਇਸ ਤਾਲਮੇਲ ਪ੍ਰਣਾਲੀ ਦੇ ਲਾਗੂ ਹੋਣ ਨਾਲ ਇਨ੍ਹਾਂ ਰਾਂਜਾਂ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦਾ ਅਦਾਨ-ਦਾਨ ਹੋਵੇਗਾ ਅਤੇ ਦੇਸ਼ ਵਾਸੀ ਰਾਸ਼ਟਰੀ ਏਕਤਾ ਦੇ ਧਾਗੇ ਵਿੱਚ ਬੰਨ੍ਹਦੇ ਚਲੇ ਜਾਣਗੇ। ਇਸ ਨਾਲ ਵੱਖ-ਵੱਖ ਰਾਜਾਂ ਵਿੱਚ ਆਪਸੀ ਵਪਾਰ ਵਧਾਉਣ ਦੇ ਨਾਲ-ਨਾਲ ਦੇਸ਼ ਦੇ ਸਾਰੇ ਨਾਗਰਿਕਾਂ ਲਈ ਘੱਟੋ-ਘੱਟ ਤਿੰਨ ਭਾਸ਼ਾਵਾਂ ਸਿੱਖਣਾ ਬਹੁਤ ਆਸਾਨ ਅਤੇ ਪਹੁੰਚਯੋਗ ਹੋ ਜਾਵੇਗਾ। ਲੇਖਕ ਅਨਿਲ ਕੁਮਾਰ ਭਾਰਤੀ ਨੇ ਇਸ ਤ੍ਰਿਭਾਸ਼ਾਈ ਤਾਲਮੇਲ ਪ੍ਰੋਜੈਕਟ ਨਾਲ ਪੰਜ ਸਾਲਾਂ ਵਿੱਚ ਦੇਸ਼ ਵਿੱਚੋਂ 100 ਫੀਸਦੀ ਅਨਪੜ੍ਹਤਾ ਦਾ ਖਾਤਮਾ ਕਰਨ ਦਾ ਦਾਅਵਾ ਕਰਦਿਆਂ ਇਸ ਸਬੰਧੀ ਇੱਕ ਵਿਸਤ੍ਰਰਿਤ ਯੋਜਨਾ ਵੀ ਭੇਜੀ ਹੈ, ਜਿਸ ਤਹਿਤ ਕੇਂਦਰ ਅਤੇ ਸਾਰੀਆਂ ਸੂਬਾ ਸਰਕਾਰਾਂ ਦੁਆਰਾ ਆਪਣੇ-ਆਪਣੇ ਪੱਧਰ ਤੇ ਅਨਪੜ੍ਹਤਾ ਦੇ ਖਾਤਮੇ ਲਈ ਇੱਕ ਮਹਾਅਭਿਆਨ ਚਲਾਉਣ ਦਾ ਸੱਦਾ ਦਿੱਤਾ ਗਿਆ ਹੈ, ਜਦਕਿ ਇਸ ਸ਼ੁਭ ਕਾਰਜ ਲਈ ਦੇਸ਼ ਦੀਆਂ ਹਜ਼ਾਰਾਂ-ਕਰੋੜਾਂ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲੈਣ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਪਿੰਡ, ਬਲਾਕ, ਜਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਵਿੱਤੀ ਸਹਾਇਤਾ (ਗ੍ਰਾਂਟ ਦੇ ਰੂਪ ਵਿੱਚ) ਦੇਣ ਅਤੇ ਇਨ੍ਹਾਂ ਨੂੰ ਵੱਖ-ਵੱਖ ਪੱਧਰਾਂ ਤੇ ਸਨਮਾਨਿਤ ਕਰਨ ਲਈ ਪ੍ਰਸਤਾਵ ਵੀ ਭੇਜਿਆ ਗਿਆ ਹੈ।

ਅੰਨਾ ਹਜ਼ਾਰੇ ਦੀ ਚਿੱਠੀ ਨੇ ਲਿਆਂਦਾ ਸਿਆਸੀ ਭੂਚਾਲ, ਕੇਜਰੀਵਾਲ ਬਾਰੇ ਵੱਡੇ ਖੁਲਾਸੇ | D5 Channel Punjabi

ਇਸ ਲੜੀ ਨੂੰ ਅੱਗੇ ਲਿਜਾਣ ਲਈ ਦੇਸ਼ ਦੇ ਲੱਖਾਂ ਕਰੋੜਾਂ ਪੜ੍ਹੇ-ਲਿਖੇ ਦੇਸ਼ ਵਾਸੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸਿਰਫ਼ ਦਸ ਮਿੰਟ ਲਈ ਅਨਪੜ੍ਹਾਂ ਨੂੰ ਪੜਾਉਣ ਦਾ ਕੰਮ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸ ਪੜਾਅ ਨੂੰ ‘‘ਦਸ ਮਿੰਟ ਦੇਸ਼ ਲਈ-ਸਮੁੱਚੇ ਸਾਖਰ ਵਾਤਾਵਰਣ ਲਈ” ਦਾ ਨਾਮ ਦਿੱਤਾ ਗਿਆ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਵੱਲੋਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਭੇਜੀ ਗਈ ਯੋਜਨਾ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ-ਨਾਲ ਤਤਕਾਲੀ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਦੁਆਰਾ ਅੱਗੇ ਗ੍ਰਹਿ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਨੂੰ ਭੇਜਿਆ ਗਿਆ ਹੈ ਅਤੇ ਇਨ੍ਹਾਂ ਤੇ ਕੰਮ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button