Breaking NewsD5 specialInternationalNews

ਅੰਡਰਵਰਲਡ ਡੋਨ ਦਾਊਦ ਇਬਰਾਹਿਮ ਅਤੇ ਉਸਦੀ ਪਤਨੀ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਭਰਤੀ

ਨਵੀਂ ਦਿੱਲੀ : ਦੁਨੀਆ ਦੇ ਮਸ਼ਹੂਰ ਅੰਡਰਵਰਲਡ ਡੋਨ ਦਾਊਦ ਇਬਰਾਹਿਮ ਨੂੰ ਕੋਰੋਨਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਦਾਊਦ ਦੇ ਗਾਰਡਸ ਅਤੇ ਦੂਜੇ ਸਟਾਫ ਨੂੰ ਕੁਆਰਨਟਾਇਨ ਕਰ ਦਿੱਤਾ ਗਿਆ ਹੈ। ਦਾਊਦ ਦੀ ਪਤਨੀ ਮਹਿਜ਼ਬੀਨ ਨੂੰ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਉਸਨੂੰ ਅਤੇ ਉਸਦੀ ਪਤਨੀ ਨੂੰ ਕਰਾਚੀ ਦੇ ਇੱਕ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਭਾਵੇਂ ਕਿ ਪਾਕਿ ਸਰਕਾਰ ਵਲੋਂ ਇਸ ਦੀ ਪੁਸ਼ਟੀ ਸੰਭਵ ਨਹੀਂ, ਜਦਕਿ ਸੂਤਰਾਂ ਮੁਤਾਬਿਕ ਦੋਵਾਂ ਨੂੰ ਕਰਾਚੀ ਦੇ ਇਕ ਮਿਲਟਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

Tik-Tok ਸਟਾਰ ਤੇ ਬੀਜੇਪੀ ਦੀ ਲੀਡਰ ਸੋਨਾਲੀ ਫੋਗਾਟ ਨਾਲ ਅਫਸਰ ਨੇ ਕੀਤੀ ਛੇੜਛਾੜ ਫਿਰ ਸਭ ਦੇ ਸਾਹਮਣੇ ਕੀਤੀ ਛਿੱਤਰਪਰੇਡ

ਉੱਧਰ ਪਾਕਿਸਤਾਨ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 1838 ਅਤੇ ਪੀੜਿਤਾਂ ਦੀ ਗਿਣਤੀ 89349 ਤੱਕ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਸੂਬਾ ਸਿੰਧ ‘ਚ ਪੀੜਤਾਂ ਦੀ ਗਿਣਤੀ 33536, ਲਹਿੰਦੇ ਪੰਜਾਬ ‘ਚ 33144, ਖ਼ੈਬਰ ਪਖਤੂਨਖਵਾ 11890, ਬਲੋਚਿਸਤਾਨ 5582, ਇਸਲਾਮਾਬਾਦ 3946, ਗਿਲਗਿਤ-ਬਾਲਟਿਸਤਾਨ 852 ਅਤੇ ਪੀ. ਓ. ਕੇ. ‘ਚ 299 ਹੋ ਚੁੱਕੀ ਹੈ। ਜਦ ਕਿ 31198 ਲੋਕ ਠੀਕ ਵੀ ਹੋ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button