ਅਫ਼ਗਾਨਿਸਤਾਨ ‘ਚ ਫਿਰ ਧਮਾਕੇ, 30 ਮੌਤਾਂ 80 ਜ਼ਖ਼ਮੀ
ਅਫ਼ਗਾਨਿਸਤਾਨ : ਅਫ਼ਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਦੇ ਭੀੜ ਵਾਲੇ ਖੇਤਰ ਵਿੱਚ ਸਥਿਤ ਸ਼ੀਆ ਮਸਜਿਦ ਵਿੱਚ ਕੱਲ੍ਹ ਹੋਏ ਜ਼ਬਰਦਸਤ ਧਮਾਕੇ ਨਾਲ ਘੱਟੋ-ਘੱਟ 30 ਲੋਕ ਮਾਰੇ ਗਏ ਅਤੇ 80 ਜ਼ਖ਼ਮੀ ਹੋ ਗਏ। ਇਸ ਧਮਾਕੇ ਵਿੱਚ ਦੇਸ਼ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਜ਼ਾਰ-ਏ-ਸ਼ਰੀਫ਼ ਤੋਂ ਬਿਨਾ ਕਾਬੁਲ, ਨੰਗਰਹਾਰ ਤੇ ਕੁੰਦੁਜ਼ ਵਿੱਚ ਵੀ ਧਮਾਕੇ ਹੋਏ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਕੁਝ ਜ਼ਖ਼ਮੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
AAP Punjab : Bhagwant Mann ਦਾ ਵੱਡਾ ਐਕਸ਼ਨ, ਵਿਧਾਇਕਾ ਦੀ ਖੋਹੀ ਸਕਿਉਰਟੀ, ਅਕਾਲੀ, ਕਾਂਗਰਸੀ ਤੇ ਬੀਜੇਪੀ ਲਾਏ ਖੂੰਜੇ
ਮਜ਼ਾਰ-ਏ-ਸ਼ਰੀਫ਼ ਵਿਚਲੀ ਜਿਸ ਮਸਜਿਦ ਵਿੱਚ ਬੰਬ ਧਮਾਕਾ ਹੋਇਆ, ਉਹ ਪਾਕਿਸਤਾਨ ਸਰਹੱਦ ਦੇ ਨੇੜੇ ਹੈ। ਇਸ ਸ਼ਹਿਰ ਦੇ ਤਾਲਿਬਾਨ ਕਮਾਂਡਰ ਦੇ ਬੁਲਾਰੇ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਸ਼ੀਆ ਮਸਜਿਦ ਵਿੱਚ ਬੰਬ ਧਮਾਕੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਲੋਕ ਜ਼ਖ਼ਮੀ ਹੋਏ। ਬੁਲਾਰੇ ਨੇ ਜ਼ਖ਼ਮੀਆਂ ਦੀ ਅਸਲ ਗਿਣਤੀ ਨਹੀਂ ਦੱਸੀ। ਇਸ ਦੇ ਨਾਲ ਨੰਗਰਹਾਰ ਧਮਾਕੇ ਵਿੱਚ ਚਾਰ ਸੈਨਾ ਦੇ ਜਵਾਨਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ।
SGPC News : ਮੋਦੀ ਤੋਂ ਬਾਅਦ SGPC ਪ੍ਰਧਾਨ ਦਾ ਵੱਡਾ ਐਲਾਨ, ਸਿੱਖ ਸੰਗਤ ’ਚ ਖੁਸ਼ੀ ਦੀ ਲਹਿਰ | D5 Channel Punjabi
ਦੂਜੇ ਪਾਸੇ, ਰਾਜਧਾਨੀ ਕਾਬੁਲ ਵਿੱਚ ਕੱਲ੍ਹ ਸਵੇਰੇ ਸੜਕ ਕਿਨਾਰੇ ਹੋਏ ਧਮਾਕੇ ਵਿੱਚ ਦੋ ਬੱਚੇ ਜ਼ਖ਼ਮੀ ਹੋ ਗਏ। ਦੋ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਵਿੱਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਧਮਾਕੇ ਕੀਤੇ ਗਏ ਸਨ। ਮਜ਼ਾਰ-ਏ-ਸ਼ਰੀਫ਼ ਦੇ ਸਰਕਾਰੀ ਹਸਪਤਾਲ ਦੇ ਪ੍ਰਬੰਧਕ ਨੇ ਦੱਸਿਆ ਕਿ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਐਬੂਲੈਂਸਾ ਅਤੇ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਲਿਆਂਦਾ ਗਿਆ। ਅਜੇ ਤਕ ਕਿਸੇ ਅੱਤਵਾਦੀ ਗਰੁੱਪ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ। ਉਧਰ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਨੇ ਕਈ ਹੋਰ ਵੱਡੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.