ਅਸ਼ਵਨਪ੍ਰੀਤ ਸਿੰਘ ਨਿਊਜ਼ੀਲੈਂਡ ਦੀ ਸੰਗੀਤਕ ਮੰਡਲੀ ’ਚ ਲਾਸ ਏਂਜਲਸ ਲਈ ਚੁਣਿਆ ਗਿਆ
ਜੱਜਾਂ ਦੇ ਪੈਨਲ ਸਾਹਮਣੇ ‘ਵਰਲਡ ਚੈਂਪੀਅਨਸ਼ਿੱਪ ਆਫ ਪਰਫਾਰਮਿੰਗ ਆਰਟਸ’ ਦੇ ਮੁਕਾਬਲੇ ਵਿਚ ਲਏਗਾ ਹਿੱਸਾ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਕਿਸੇ ਬੁੱਧੀਜੀਵੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਬੱਚੇ ਸਾਡੇ ਘਰ ਵਿੱਚ ਅਚਾਨਕ ਆਏ ਮਹਿਮਾਨ ਨਹੀਂ ਹੁੰਦੇ। ਉਨ੍ਹਾਂ ਨੂੰ ਪਿਆਰ ਕਰਨ, ਉਨ੍ਹਾਂ ’ਚ ਕਦਰਾਂ-ਕੀਮਤਾਂ ਦੀ ਨੀਂਹ ਰੱਖਣ ਦੇ ਉਦੇਸ਼ ਨਾਲ ਸਾਨੂੰ ਅਸਥਾਈ ਤੌਰ ’ਤੇ ਸਾਡੇ ਸਿਰ ਕਰਜ਼ੇ ਵਾਂਗ ਮਿਲੇ ਹੁੰਦੇ ਹਨ ਤਾਂ ਕਿ ਭਵਿੱਖ ਦੇ ਜੀਵਨ ਦਾ ਨਿਰਮਾਣ ਸ਼ਾਨਦਾਰ ਹੋ ਸਕੇ। ਗੱਲ ਹੈ ਬੱਚਿਆਂ ਦੀ ਪ੍ਰਤਿਭਾ ਪਛਾਣ ਲੈਣ ਦੀ, ਸਹੀ ਸਮੇਂ ਅਤੇ ਮੌਕੇ ਮਿਲਣ ’ਤੇ ਦਸਤਕ ਦੇਣ ਦੀ। ਇਕ ਅਜਿਹਾ ਹੀ 10 ਕੁ ਸਾਲਾ ਪੰਜਾਬੀ ਬੱਚਾ ਹੈ ਅਸ਼ਵਨਪ੍ਰੀਤ ਸਿੰਘ ਮੁਲਤਾਨੀ। ਇਹ ਬੱਚਾ ਭਾਵੇਂ ਇਥੇ ਜਨਮਿਆ ਹੈ, ਪਰ ਟਾਂਡਾ ਉੜਮੁੜ ਵਿਖੇ ਰਹਿੰਦੇ ਦਾਦਾ-ਦਾਦੀ ਮਾਸਟਰ ਸ. ਬਲਜੀਤ ਸਿੰਘ-ਸ੍ਰੀਮਤੀ ਇਕਬਾਲ ਕੌਰ ਉਨ੍ਹਾਂ ਦਾ ਅੱਗੇ ਬੇਟਾ ਅਤੇ ਨੂੰਹ ਅੰਮ੍ਰਿਤਪਾਲ ਸਿੰਘ ਤੇ ਨੀਤੂ ਸਿੰਘ ਦੇ ਰਾਹੀਂ ਨਿਊਜ਼ੀਲੈਂਡ ਦਾ ਜਮਾਂਦਰੂ ਵਾਸੀ ਹੋਣ ਦੇ ਬਾਵਜੂਦ ਵੀ ਪੰਜਾਬੀਅਤ ਦਾ ਪਿਆਰ ਹੰਢਾ ਰਿਹਾ ਹੈ।
Jathedar ਨੇ ਮੰਨੀ ਗਲਤੀ! SGPC ਦੇ ਖਿਲਾਫ਼ ਹੋਏ ਸਿੱਖ ! ਵਿਦੇਸ਼ਾਂ ‘ਚ ਵੀ ਉੱਠੀ ਆਵਾਜ਼ | D5 Channel Punjabi
ਇਥੇ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਖੁਸ਼ੀ ਹੋਵੇਗੀ ਕਿ 26ਵੀਂ ‘ਵਰਲਡ ਚੈਂਪੀਅਨਸ਼ਿੱਪ ਆਫ ਪਰਫਾਰਮਿੰਗ ਆਰਟਸ’ ਲਾਸ ਏਂਜਲਸ (ਅਮਰੀਕਾ) (28 ਜੁਲਾਈ-6 ਅਗਸਤ) ਦੇ ਲਈ ਨਿਊਜ਼ੀਲੈਂਡ ਤੋਂ ਜਾ ਰਹੀ ਟੀਮ ਦੇ ਵਿਚ ਇਹ ਪੰਜਾਬੀ ਮੁੰਡਾ ਸੰਗੀਤਕ ਯੰਤਰ ਵਜਾਉਣ ਦੇ ਲਈ 24 ਜੁਲਾਈ ਨੂੰ ਅਮਰੀਕਾ ਜਾ ਰਿਹਾ ਹੈ। ਵੱਡੇ ਜੱਜਾਂ ਦੇ ਪੈਨਲ ਸਾਹਮਣੇ ਸੰਗੀਤਕ ਬੋਲਾਂ ਦੇ ਨਾਲ ਸੰਗੀਤਕ ਯੰਤਰਾਂ ਦਾ ਸੰਗਮ ਕਰਨ ਵਾਸਤੇ ਇਸ 10 ਸਾਲਾ ਬੱਚੇ ਦੀਆਂ ਉਂਗਲਾਂ ਇਕ ਨਵਾਂ ਜਾਦੂ ਕਰਨ ਦਾ ਸੁਪਨਾ ਵੇਖ ਰਹੀਆਂ ਹਨ।
Lawrence Bishnoi ਦਾ ਵੱਡਾ ਕਬੂਲਨਾਮਾ ! ਲੀਡਰ ਖੁਦ ਦਿੰਦੇ ਨੇ ਪੈਸੇ | D5 Channel Punjabi
ਨਿਊਜ਼ੀਲੈਂਡ ਤੋਂ 15 ਬੱਚਿਆਂ ਦਾ ਇਹ ਸੰਗੀਤਕ ਦਲ ਉਥੇ ਜਾ ਰਿਹਾ ਹੈ। 60 ਵੱਖ-ਵੱਖ ਦੇਸ਼ਾਂ ਦੀਆਂ ਸੰਗੀਤਕ ਮੰਡਲੀਆਂ ਉਥੇ ਪੁੱਜਣਗੀਆਂ। ਇਸ ਵੇਲੇ ਅਸ਼ਵਨਪ੍ਰੀਤ ਸਿੰਘ 6ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਹ ਸੰਗੀਤਕ ਯੰਤਰਾਂ ਦੇ ਵਿਚੋਂ ਯੂਨੀਵਰਸਲ ਸਾਜ਼ ਡਰੱਮ ਸੈਟ ਅਤੇ ਭਾਰਤੀ ਸਾਜ਼ਾਂ ਚੋਂ ਤਬਲਾ ਤੇ ਢੋਲ ਬਾਖੂਬੀ ਵਜਾਉਂਦਾ ਹੈ। 3 ਸਾਲ ਦੀ ਉਮਰ ਤੋਂ ਹੀ ਇਸਨੇ ਅਜਿਹੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਬਹੁਤ ਕੁਝ ਉਸਨੇ ਆਨ ਲਾਈਨ ਸਿੱਖ ਕੇ ਕੁਦਰਤੀ ਮਿਲੀ ਕਲਾ ਦੇ ਨਾਲ ਜੋੜ ਕੇ ਆਪਣੀ ਉਮੰਗ ਅਤੇ ਉਡਾਰੀ ਐਡੀ ਵੱਡੀ ਕਰ ਲਈ ਕਿ ਉਹ ਹੁਣ ਅਮਰੀਕਾ ਦੇ ਦੌਰੇ ਉਤੇ ਜਾ ਰਿਹਾ ਹੈ। ਸੰਗੀਤ ਦੀ ਉਚ ਸਿਖਿਆ ਉਹ ਆਪਣੇ ਸੰਗੀਤਕ ਅਧਿਆਪਕ ਸ੍ਰੀ ਮਾਲਕਮ ਅਤੇ ਸ੍ਰੀ ਅਰਨੀ ਤੋਂ ਲੈ ਰਿਹਾ ਹੈ। ਉਹ ਇਸ ਵੇਲੇ ਆਪਣੇ ਮਾਪਿਆਂ ਤੋਂ ਇਲਾਵਾ ਨਾਨਾ-ਨਾਨੀ ਸ. ਅਮਰਜੀਤ ਸਿੰਘ ਅਤੇ ਸ੍ਰੀਮਤੀ ਰਾਜ ਕੌਰ ਦੇ ਨਾਲ ਵਾਇਕਾਟੋ ਵਿਖੇ ਰਹਿ ਰਿਹਾ ਹੈ।
Jathedar ਦੇ ਬਿਆਨ ਨੇ ਪਵਾਤਾ ਭੜਥੂ! ‘Sukhbir Badal ਦਿੱਲੀ ਦਾ ਦਲਾਲ’ | D5 Channel Punjabi
ਸ਼ਾਲਾ! ਇਹ ਬੱਚਾ ਨਿਊਜ਼ੀਲੈਂਡ ਦੀ ਝੋਲੀ ਦੇ ਵਿਚ ਵਰਲਡ ਚੈਂਪੀਅਨਸ਼ਿਪ ਦੀ ਟ੍ਰਾਫੀ ਪਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਵੇ। ਪੰਜਾਬੀ ਮੀਡੀਆ ਅਤੇ ਕਮਿਊਨਿਟੀ ਵੱਲੋਂ ਬੱਚੇ ਲਈ ਸ਼ੁੱਭ ਇਛਾਵਾਂ!
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.