ਚੰਡੀਗੜ੍ਹ : ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪਿਛਲੇ ਹਫ਼ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰ ਮੌਜੂਦਾ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਸੌਂਪੀ ਗਈ ਸੀ ‘ਤੇ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਸੂਤਰਾਂ ਮੁਤਾਬਕ ਰਾਜਪਾਲ ਨੇ ਚੰਡੀਗੜ੍ਹ ਦੇ ਡੀ ਜੀ ਪੀ ਨੂੰ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਨ ਵਾਸਤੇ ਕਿਹਾ ਸੀ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਜਪਾਲ ਨੂੰ ਸੌਂਪੀ ਗਈ ਵੀਡੀਓ ਦੀ ਫੋਰੈਂਸਿਕ ਜਾਂਚ ਪੂਰੀ ਹੋ ਚੁੱਕੀ ਹੈ। ਚੰਡੀਗੜ੍ਹ ਪੁਲਿਸ ਨੇ ਜੋ ਫੋਰੈਂਸਿਕ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਤੇ ਵੀਡੀਓ ਅਸਲੀ ਹੈ।
CM ਕੋਲ ਪਹੁੰਚੀ ਅਸ਼ਲੀਲ ਵੀਡੀਓ ਦੀ ਜਾਂਚ ਰਿਪੋਰਟ, ਖੁੱਲ੍ਹ ਗਿਆ ਭੇਤ, ਮੰਤਰੀ ਦਾ ਲੱਗਿਆ ਨੰਬਰ! D5 Channel Punjabi
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਓਹ ਕਥਿਤ ਪੀੜਿਤ ਲੜਕਾ ਸਾਹਮਣੇ ਆਇਆ ਜਿਸਦੀ ਵੀਡੀਓ ਵਾਇਰਲ ਹੋਈ। ਇਸ ਵੀਡੀਓ ਵਿਚ ਪੀੜਤ ਵੱਲੋਂ ਦੱਸਿਆ ਗਿਆ ਹੈ ਕਿ ਕਿਵੇਂ ਉਸ ਨਾਲ ਕਥਿਤ ਮੰਤਰੀ ਵੱਲੋਂ ਜਿਨਸੀ ਸ਼ੋਸ਼ਨ ਕੀਤਾ ਜਾਂਦਾਂ ਸੀ। ਪੀੜਤ ਲੜਕੇ ਵੱਲੋਂ ਐਸ.ਸੀ ਕਮੀਸ਼ਨ ਨੂੰ ਇਸ ਕਥਿਤ ਮੁੱਦੇ ਉਤੇ ਸ਼ਿਕਾਇਤ ਕਰ ਦਿੱਤੀ ਗਈ ਹੈ। ਐਸ ਸੀ ਕਮਿਸ਼ਨ ਨੇ ਪੰਜਾਬ ਦੇ ਡੀ ਜੀ ਪੀ ਨੂੰ ਨੋਟਿਸ ਜਾਰੀ ਕਰ ਕੇ ਲੜਕੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਮਾਮਲੇ ਵਿਚ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.