ਅਰਜਨਟੀਨਾ ਵਿੱਚ ਪੰਜਾਬੀ
ਅਮਰਜੀਤ ਸਿੰਘ ਵੜੈਚ
ਪੰਜਾਬੀ ਦੁਨੀਆਂ ਦੇ ਹਰ ਇਕ ਮਹਾਂਦੀਪ ਵਿੱਚ ਪਹੁੰਚ ਚੁੱਕੇ ਹਨ । ਅਰਜਨਟੀਨਾ ਦੱਖਣੀ ਅਮਰੀਕਾ ਦਾ ਦੇਸ਼ ਹੈ ਜੋ ਵਿਸ਼ਵ ਦਾ ਖੇਤਰਫ਼ਲ਼ ਪੱਖੋਂ ਅੱਠਵਾਂ ਮੁਲਕ ਹੈ । ਸਾਢੇ ਚਾਰ ਕਰੋੜ ਦੀ ਆਬਾਦੀ ਵਾਲ਼ਾ ਇਹ ਦੇਸ਼ ਅਮਰੀਕਾ ਦਾ ਚੌਥਾ ਮੁਲਕ ਹੈ ਜੋ ਬਰਾਜ਼ੀਲ ਦੇ ਦੱਖਣ ਵਿੱਚ ਹੈ । ਇਥੇ ਦੀ ਸਰਕਾਰੀ ਭਾਸ਼ਾ ਸਪੈਨਿਸ਼ ਹੈ । ਸਪੈਨਿਸ਼ ਵਿੱਚ ਅਰਜਨਟੀਨਾ ਨੂੰ ਅਰਹਨਟੀਨਾ ਬੋਲਿਆ ਜਾਂਦਾ ਹੈ । ਇਥੋਂ ਦੀ ਕਰੰਸੀ ਨੂੰ ਪੀਸੋ ਕਿਹਾ ਜਾਂਦਾ ਹੈ ਜੋ ਇਕ ਅਮਰੀਕੀ ਡਾਲਰ ਦੇ 113 ਬਣਦੇ ਹਨ । ਇਸ ਦੀ ਰਾਜਧਾਨੀ ਬਿਊਨਸ ਆਇਰਸ ਹੈ । ਇਹ ਅੰਗਰੇਜ਼ਾਂ ਦੇ ਚੁੰਗਲ਼ ਚੋਂ 25 ਮਈ 1810 ਵਿੱਚ ਆਜ਼ਾਦ ਹੋਇਆ ਸੀ ।
ਅਰਜਨਟੀਨਾ ਵਿੱਚ ਪੰਜਾਬ ਤੋਂ ਪੰਜਾਬੀ ਲੋਕ 1930 ਦੇ ਵਿੱਚ ਲੁਧਿਆਣੇ ਤੋਂ ਬਰਿਟਸ਼ ਖੰਡ ਮਿਲਾਂ ਚ’ ਕੰਮ ਕਰਨ ਗਏ ਸਨ । ਕੁਝ ਪੰਜਾਬੀ ਲੋਕ ਬੋਲੀਵੀਆ ਵਿੱਚ ਅੰਗਰੇਜ਼ਾਂ ਦੁਆਰਾ ਵਿਛਾਈਆਂ ਗਈਆਂ ਰੇਲਵੇ ਪਟੜੀਆਂ ‘ਤੇ ਕੰਮ ਕਰਨ ਆਏ ਸਨ । ਇਥੇ ਭਾਰਤ ਦੀ ਆਜ਼ਾਦੀ ਸੰਗਰਾਮ ਵਾਲ਼ੇ ਪੰਜਾਬੀ ਲੋਕ ਵੀ ਆਏ ਜਿਨ੍ਹਾਂ ਦਾ ਅਮਰੀਕਾ ਅਤੇ ਕਨੇਡਾ ਨੇ ਆਪਣੇ ਦੇਸ਼ਾਂ ਵਿੱਚ ਦਾਖਲਾ ਬੰਦ ਕਰ ਦਿਤਾ ਸੀ । ਅੱਜ ਕੱਲ੍ਹ ਇਥੇ 300 ਸੌ ਤੋਂ ਵੱਧ ਪੰਜਾਬੀ/ਸਿਖ ਪਰਵਿਾਰ ਰਹਿੰਦੇ ਹਨ । ਇਥੇ ਦੇ ਲੋਕ ਇਨ੍ਹਾਂ ਪਰਿਵਾਰਾ ਨਾਲ਼ ਘੁਲ਼ ਮਿਲ਼ ਕੇ ਰਹਿੰਦੇ ਹਨ ।
ਸਿਖ ਪੱਗ ਬੰਨ੍ਹਦੇ ਹਨ ਅਤੇ ਸਥਾਨਿਕ ਲੋਕ ਇਹ ਸਮਝਦੇ ਹਨ ਕਿ ਪੱਗ ਬੰਨ੍ਹਣ ਵਾਲੇ ਭਾਰਤੀ ਲੋਕ ਭਾਰਤ ਦੇ ਸ਼ਾਹੀ ਲੋਕ ਹਨ । ਅਰਜਨਟੀਨਾ ਦੇ ਵਿੱਚ ਇਕ ਹੀ ਗੁਰਦੁਆਰਾ ਹੈ ਜੋ ਇਸ ਦੇਸ਼ ਦੇ ਉਤਰ ਵਿੱਚ ਸਥਿਤ ਸ਼ਹਿਰ ਰੋਸਾਰੀਓ ਡੀ ਫਰੌਨਟੇਰਾ ਵਿੱਚ ਹੈ ਜਿਥੇ ਸਾਰੇ ਅਰਜਨਟੀਨਾ ਦੇ ਸਿਖ ਹਰ ਮਹੀਨੇ ਜਾਂ ਫਿਰ ਕਿਸੇ ਖਾਸ ਮੌਕੇ ‘ਤੇ ਇਕੱਠੇ ਹੁੰਦੇ ਹਨ । ਪੰਜਾਬੀ ਲੋਕ ਇਥੇ ਸ਼ੌਪਿੰਗ ਮਾਲ,ਟਰਾਂਸਪੋਰਟ, ਆਮ ਦੁਕਾਨਾਂ ‘ਤੇ ਕੰਮ ਕਰਦੇ ਹਨ । ਇਹ ਲੋਕ ਇਸ ਕੋਸ਼ਿਸ਼ ਵਿੱਚ ਹਨ ਕਿ ਉਹ ਪੰਜਾਬੀ ਸਭਿਆਚਾਰ ਨੂੰ ਅਗਲੀਆਂ ਪੀੜ੍ਹੀਆਂ ਨੂੰ ਸੌਪ ਸਕਣ ਪਰ ਅਜਿਹਾ ਸੰਭਵ ਨਹੀਂ ਲਗਦਾ ਕਿਉਂਕਿ ਤੀਜੀ ਪੀੜ੍ਹੀ ਦੇ ਬੱਚੇ ਸਥਾਨਿਕ ਲੋਕਾਂ ਵਿੱਚ ਰਚ-ਮਿਚ ਕੇ ਓਹੋ ਜਿਹੇ ਹੀ ਬਣਦੇ ਜਾ ਰਹੇ ਹਨ ।
ਇਥੇ ਮੁੰਗਫਲ਼ੀ, ਚਿੱਟੇ ਰਾਜਮਾਂਹ,ਚੌਲ਼,ਗੰਨਾ ਅਤੇ ਸੋਇਆਬੀਨ ਦੀ ਤਕੜੀ ਖੇਤੀ ਹੁੰਦੀ ਹੈ । ਸਿਮਰਪਾਲ ਸਿੰਘਾਪੁਰ ਦੀ ਇਕ ਕੰਪਨੀ ਓਲਨ ਇੰਟਰਨੈਸ਼ਨਲ ਲਈ ਇਥੇ ਕੰਮ ਕਰਦੇ ਹਨ ਜੋ ਤਕਰੀਬਨ ਇਕ ਲੱਖ ਕਿਲਿਆਂ ਵਿੱਚ ਮੁੰਗਫਲ਼ੀ,ਸੋਇਆ ਅਤੇ ਚਿੱਟੇ ਰਾਜਮਾਂਹ ਦੀ ਖੇਤੀ ਕਰਾਉਂਦੇ ਹਨ । ਇਸ ਕੰਪਨੀ ਦਾ 70 ਮੁਲਕਾਂ ਵਿੱਚ ਵਪਾਰ ਹੈ ਅਤੇ ਇਸ ਦੇ 17000 ਕਰਮਚਾਰੀ ਹਨ । ਸਿਮਰਪਾਲ ਨੂੰ ਅਰਜਨਟੀਨਾ ਵਿੱਚ ਕਿਸਾਨਾਂ ਦਾ ਰਾਜਾ ਕਿਹਾ ਜਾਂਦਾ ਹੈ । ਪੱਛਮੀ ਬੰਗਾਲ ਦੇ ਸਿਮਰਪਾਲ 2015 ਵਿੱਚ ਅਰਜਨਟੀਨਾ ਗਏ ਸਨ ਅਤੇ ਹੁਣ ਉਹ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ਼ ਉਥੈ ਹੀ ਰਹਿ ਰਹੇ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.