Breaking NewsD5 specialEntertainmentNewsTop News

ਅਮਿਤਾਭ ਬੱਚਨ ਨੇ ਕੀਤਾ 50 ਆਕਸੀਜਨ ਕੰਸਟ੍ਰੇਟਰਸ ਦਾ ਇੰਤਜ਼ਾਮ

ਮੁੰਬਈ : ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾ ਸੰਕਰਮਿਤ ਮਰੀਜਾਂ ਦੀ ਮਦਦ ਲਈ 50 ਕੰਸਟ੍ਰੇਟਰਸ ਦਾ ਇੰਤਜ਼ਾਮ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਜੰਗ ‘ਚ ਬਾਲੀਵੁਡ ਅਦਾਕਾਰ ਲਗਾਤਾਰ ਸਹਿਯੋਗ ਕਰ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਸੰਕਟ ਦੇ ਸਮੇਂ ਅਮਿਤਾਭ ਬੱਚਨ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਹੱਥ ਵਧਾਇਆ ਹੈ। ਅਮਿਤਾਭ ਕੋਰੋਨਾ ਸਥਾਪਤ ਮਰੀਜਾਂ ਲਈ 50 ਆਕਸੀਜਨ ਕੰਸਟ੍ਰੇਟਰਸ ਦੇ ਨਾਲ ਮਦਦ ਲਈ ਅੱਗੇ ਆਏ ਹਨ। ਅਮਿਤਾਭ ਨੇ ਹਾਲ ਹੀ ‘ਚ ਪੋਲੈਂਡ ਤੋਂ 50 ਆਕਸੀਜਨ ਕੰਸਟ੍ਰੇਟਰਸ ਮੰਗਵਾਏ ਹਨ। ਨਾਲ ਹੀ ਉਨ੍ਹਾਂ ਨੇ 10 ਵੈਂਟੀਲੇਟਰਾਂ ਬੀਐਮਸੀ ਨੂੰ ਵੀ ਦਿੱਤੇ ਹਨ। ਅਮਿਤਾਭ ਨੇ ਬਲਾਗ ‘ਚ ਲਿਖਿਆ, ‘‘ਮੈਨੂੰ ਕਈ ਥਵਾਂ ਤੋ ਮਦਦ ਦੀ ਜਾਣਕਾਰੀ ਮਿਲ ਰਹੀ ਸੀ ਅਤੇ ਉਨ੍ਹਾਂ ‘ਚ ਆਕਸੀਜਨ ਕੰਸਟ੍ਰੇਟਰਸ ਦੀ ਮੰਗ ਸਭ ਤੋਂ ਜ਼ਿਆਦਾ ਹੈ।

ਦਿੱਲੀ ਬਾਰਡਰਾਂ ’ਤੇ ਬੈਠੇ ਕਿਸਾਨਾਂ ਲਈ ਵੱਡੀ ਖੁਸ਼ਖਬਰੀਗੁਰੂ ਦੇ ਸਿੰਘਾਂ ਨੇ ਕਿਸਾਨਾਂ ਲਈ ਕਰਤਾ ਐਲਾਨ

ਇਸ ਲਈ ਮੈਂ ਰੋਕਲਾ ਵਿੱਚ ਆਪਣੇ ਦੋਸਤ ਅਤੇ ਭਾਰਤੀ ਕਾਂਸਲ ਨੂੰ ਫੋਨ ਕੀਤਾ। ਉਨ੍ਹਾਂ ਨੇ ਇੱਥੇ ਦੇ ਹਾਲਾਤ ਦੇਖਦੇ ਹੋਏ ਮੇਰੇ ਲਈ ਇੱਕ ਪੋਰਟੇਬਲ ਆਕਸੀਜਨ ਕੰਸਟ੍ਰੇਟਰਸ ਭੇਜਣ ਦੀ ਗੱਲ ਕੀਤੀ ਪਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਤੁਸੀ ਮੈਨੂੰ ਭੇਜ ਵੀ ਦੇਵੋਗੇ ਤਾਂ ਮੈਂ ਕਿਸੇ ਅਜਿਹੀ ਸੰਸਥਾ ਨੂੰ ਦੇ ਦਵਾਂਗਾਂ, ਜਿਸਨੂੰ ਇਸਦੀ ਲੋੜ ਹੈ । ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਕੰਸਟ੍ਰੇਟਰਸ ਦੇ ਇੰਤਜਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਇੱਕ ਕੰਪਨੀ ਦਾ ਨਾਮ ਅਤੇ ਜਾਣਕਾਰੀ ਦਿੱਤੀ, ਜੋ ਇਹ ਬਣਾਉਂਦੀ ਹੈ। ਇਸ ਤੋਂ ਬਾਅਦ ਮੈਂ ਤੁਰੰਤ 50 ਆਕਸੀਜਨ ਕੰਸਟ੍ਰੇਟਰਸ ਦਾ ਆਰਡਰ ਦੇ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button