Breaking NewsD5 specialInternationalNewsTop News

ਅਮਰੀਕੀ Scientists ਨੇ ਤਿਆਰ ਕੀਤੀ ਕੋਰੋਨਾ ਖਾਤਮੇ ਵਾਲੀ Microchip !

ਵਾਸ਼ਿੰਗਟਨ : ਅਮਰੀਕਾ ਦੇ ਇੱਕ ਮਹਾਮਾਰੀ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਹੁਣ ਕੋਰੋਨਾ ਵਾਇਰਸ ਅੰਤਿਮ ਮਹਾਮਾਰੀ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਅਮਰੀਕੀ ਰੱਖੀਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਵਿਗਿਆਨੀਆਂ ਨੇ ਇਕ ਅਜਿਹੀ ਮਾਈਕ੍ਰੋਚਿੱਪ ਤਿਆਰ ਕੀਤੀ ਹੈ ਅਤੇ ਅਜਿਹੀ ਤਕਨਾਲੋਜੀ ਡਿਵੈੱਲਪ ਕੀਤੀ ਹੈ ਜੋ ਸਰੀਰ ‘ਚ ਹੀ ਕੋਰੋਨਾ ਵਾਇਰਸ ਨੂੰ ਡਿਟੈਕਟ ਕਰ ਲਵੇਗੀ। ਇਸ ਮਾਈਕਰੋਚਿੱਪ ਨੂੰ ਲਾਉਂਦੇ ਹੀ ਤੁਹਾਡੇ ਸਰੀਰ ‘ਚ ਕੋਰੋਨਾ ਵਾਇਰਸ ਦੇ ਲੱਛਣ ਨੂੰ ਬੇਹੱਦ ਆਸਾਨੀ ਨਾਲ ਪਹਿਚਾਣ ਲਵੇਗੀ ਅਤੇ ਬਾਅਦ ‘ਚ ਵਾਇਰਸ ਨੂੰ ਫਿਲਟਰ ਰਾਹੀਂ ਖੂਨ ਤੋਂ ਕੱਢ ਦਿੱਤਾ ਜਾਵੇਗਾ।

🔴LIVE| ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਹੁਣ ਜਿੱਤ ਪੱਕੀ!ਭਾਜਪਾ ‘ਚ ਪਈ ਫੁੱਟ! ਵੱਡਾ ਮੰਤਰੀ ਹੋਇਆ ਭਾਜਪਾ ਨਾਲ ਗੁੱਸੇ!

ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਸ ਨਵੀਂ ਤਕਨਾਲੋਜੀ ਨੂੰ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ (ਡੀ.ਏ.ਆਰ.ਪੀ.ਏ.) ਨੇ ਵਿਕਸਿਤ ਕੀਤਾ ਹੈ। ਇਸ ਟੀਮ ਨੂੰ ਲੀਡ ਕਰਨ ਵਾਲੇ ਪੈਂਡੇਮਿਕ ਐਕਸਪਰਟ ਰਿਟਾਇਰਡ ਕਰਨਲ ਡਾਂ. ਮੈਟ ਹੈਪਬਰਨ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਕੋਵਿਡ-19 ਅੰਤਿਮ ਮਹਾਮਾਰੀ ਹੋਵੇਗੀ।

ਪਹਿਲਾਂ ਅਧਿਆਪਕਾਂ ਨੇ ਮਾਰੀ ਸੀ ਨਹਿਰ ‘ਚ ਛਾਲ, ਹੁਣ ਕਰਤਾ ਨਵਾਂ ਕੰਮ ! ਸਰਕਾਰ ਨੂੰ ਛੇੜੀ ਬਿਪਤਾ !

ਕਿਵੇਂ ਕੰਮ ਕਰੇਗੀ ਮਾਈਕ੍ਰੋਚਿੱਪ?
ਡਾਂ. ਹੈਪਬਰਨ ਮੁਤਾਬਕ, ‘ਚਿੱਪ ‘ਚ ਇਕ ਜੈੱਲ ਪਾਈ ਗਈ ਹੈ ਜੋ ਕਿ ਕੁਝ ਹੱਦ ਤੱਕ ਟਿਸ਼ੂ ਵਰਗੀ ਦਿਖਾਈ ਦਿੰਦੀ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਖੂਨ ਦੀ ਲਗਾਤਾਰ ਜਾਂਚ ਕਰ ਰਿਪੋਰਟ ਦੇਵੇਗੀ। ਇਸ ਦਾ ਰਿਜ਼ਲਟ ਵੀ 3 ਤੋਂ 5 ਮਿੰਟ ਦੇ ਅੰਦਰ ਤੁਹਾਨੂੰ ਮਿਲ ਜਾਵੇਗਾ। ਅਸੀਂ ਇਸ ਦੇ ਲਈ ਪੈਂਟਾਗਨ ਦੀ ਹੀ ਇਕ ਸਹਿਯੋਗੀ ਪੈਥੋਲਾਜੀ ਸੰਸਥਾ ਦੇ ਸਹਿਯੋਗ ਨਾਲ ਖੂਨ ਦੀ ਜਾਂਚ ਲਈ ਡਾਇਲਿਸਿਸ ਦੀ ਤਰ੍ਹਾਂ ਇਕ ਮਸ਼ੀਨ ਵਿਕਸਿਤ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button