ਅਮਰੀਕੀ ਹਿੰਸਾ ‘ਤੇ ਬੋਲੇ PM ਮੋਦੀ – ਸੱਤਾ ਦਾ ਤਬਾਦਲਾ ਸ਼ਾਂਤਮਈ ਹੋਣਾ ਜ਼ਰੂਰੀ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਵਾਸ਼ਿੰਗਟਨ ‘ਚ ਹੋਈ ਹਿੰਸਾ ‘ਤੇ ਚਿੰਤਾ ਜ਼ਹਿਰ ਕਰਦੇ ਹੋਏ ਕਿਹਾ ਕਿ ਸੱਤਾ ਦਾ ਤਬਾਦਲਾ ਵਿਵਸਥਿਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣਾ ਚਾਹੀਦਾ ਹੈ। ਮੋਦੀ ਨੇ ਟਵੀਟ ਕਰ ਕਿਹਾ, ‘‘ਵਾਸ਼ਿੰਗਟਨ ਡੀ ਸੀ ‘ਚ ਹਿੰਸਾ ਦੀਆਂ ਖਬਰਾਂ ਤੋਂ ਉਹ ਦੁਖੀ ਹੋਏ ਹਨ। ਸੱਤਾ ਦਾ ਤਬਾਦਲਾ ਵਿਵਸਥਿਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਜ਼ਰੀਏ ਲੋਕੰਤਰਿਕ ਪ੍ਰਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ।’’
ਦਿੱਲੀ ਅੰਦੋਲਨ ‘ਚ ਵੜ੍ਹਗੇ ਅੰਬਾਨੀਆਂ ਦੇ ਬੰਦੇ,ਲਗਾਉਣ ਲੱਗੇ ਸੀ ਪੋਸਟਰ,ਫੇਰ ਕਿਸਾਨਾਂ ਨੇ ਕਰਲੇ ਕਾਬੂ
ਦੱਸ ਦਈਏ ਕਿ ਅਮਰੀਕਾ ‘ਚ ਹਾਲ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਜੋ ਬਾਈਡਨ ਜੇਤੂ ਹੋਏ ਹਨ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਹੋਈ ਹੈ। ਉੱਥੇ ਹੀ ਇਸ ਮਹੀਨੇ ਸੱਤਾ ਦਾ ਤਬਾਦਲਾ ਹੋਣਾ ਹੈ। ਸੱਤਾ ਬਦਲਾਅ ਤੋਂ ਪਹਿਲਾਂ ਬੁੱਧਵਾਰ ਨੂੰ ਵਾਸ਼ਿੰਗਟਨ ‘ਚ ਹੋਈ ਹਿੰਸਾ ‘ਚ 1 ਔਰਤ ਦੀ ਮੌਤ ਹੋ ਗਈ ਹੈ, ਜਦੋਂ ਕਿ ਪੁਲਿਸ ਦੇ ਨਾਲ ਝੜਪ ‘ਚ ਕਈ ਪ੍ਰਦਰਸ਼ਨਕਾਰੀ ਜਖ਼ਮੀ ਵੀ ਹੋਏ ਹਨ। ਅਮਰੀਕਾ ‘ਚ ਹਜ਼ਾਰਾਂ ਦੀ ਗਿਣਤੀ ‘ਚ ਟਰੰਪ ਸਮਰਥਕਾਂ ਨੇ ਸੀਨੇਟ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਅਰੇਬਾਜੀ ਕਰਦੇ ਹੋਏ ਸੀਨੇਟ ‘ਚ ਵੜਕੇ ਕਈ ਖੇਤਰਾਂ ਵਿੱਚ ਕਬਜ਼ਾ ਵੀ ਕੀਤਾ ਹੈ।
Distressed to see news about rioting and violence in Washington DC. Orderly and peaceful transfer of power must continue. The democratic process cannot be allowed to be subverted through unlawful protests.
— Narendra Modi (@narendramodi) January 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.