ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਤਾਲਿਬਾਨ ਨੂੰ ਦਿੱਤੀ ਖੁੱਲ੍ਹੀ ਚਿਤਾਵਨੀ, ‘…ਤਾਂ ਅੰਜ਼ਾਮ ਹੋਣਗੇ ਭਿਆਨਕ’
ਵਾਸ਼ਿੰਗਟਨ : ਅਫ਼ਗਾਨਿਸਤਾਨ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦੇ ਹੋਏ ਆਪਣੇ ਹਰ ਨਾਗਰਿਕ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਵਾਅਦਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੀ ਮਦਦ ਕਰਨ ਵਾਲੇ ਅਫ਼ਗਾਨੀਆਂ ਦਾ ਵੀ ਖਿਆਲ ਰੱਖਿਆ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਹਰ ਇੱਕ ਅਮਰੀਕੀ ਨਾਗਰਿਕ ਜੋ ਅਫ਼ਗਾਨਿਸਤਾਨ ਤੋਂ ਵਾਪਸੀ ਚਾਹੁੰਦਾ ਹੈ ਉਸਨੂੰ ਵਾਪਸ ਲਿਆਂਦਾ ਜਾਵੇਗਾ। ਨਾਲ ਹੀ ਅਸੀਂ ਅਫ਼ਗਾਨ ਦੇ ਲੋਕਾਂ ਨੂੰ ਵੀ ਵਾਪਸ ਲਿਆਉਣ ਲਈ ਪ੍ਰਤੀਬੰਧ ਹਾਂ, ਜਿਨ੍ਹਾਂ ਨੇ ਅਫ਼ਗਾਨਿਸਤਾਨ ‘ਚ 20 ਸਾਲ ਤੱਕ ਜੰਗ ਦੇ ਦੌਰਾਨ ਸਾਡਾ ਸਾਥ ਦਿੱਤਾ।
ਦਿੱਲੀ ਕਮੇਟੀ ਚੋਣਾਂ, ਮਨਜੀਤ ਸਿੰਘ ਜੀਕੇ ਦੀ ਸੰਗਤਾਂ ਨੂੰ ਅਪੀਲ D5 Channel Punjabi
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਦੱਸਿਆ ਕਿ ਅਫ਼ਗਾਨਿਸਤਾਨ ਤੋਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 6,000 ਫੌਜ਼ੀ ਮੌਕੇ ‘ਤੇ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 14 ਅਗਸਤ ਤੋਂ ਬਾਅਦ ਤੋਂ ਹੁਣ ਤੱਕ 9,000 ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਵਾਪਸ ਲਿਆ ਚੁੱਕੇ ਹਨ। ਜਦੋਂ ਕਿ ਜੁਲਾਈ ਦੇ ਅੰਤ ਤੋਂ ਹੁਣ ਤੱਕ ਲੱਗਭੱਗ 14,000 ਲੋਕਾਂ ਨੂੰ ਉੱਥੇ ਤੋਂ ਬਾਹਰ ਕੱਢਿਆ ਗਿਆ ਹੈ। ਪਿਛਲੇ 24 ਘੰਟਿਆਂ ‘ਚ ਉੱਥੇ ਤੋਂ ਅਮਰੀਕੀ ਫੌਜ ਦੀ ਨਿਗਰਾਨੀ ‘ਚ 11 ਚਾਰਟਰਡ ਫਲਾਈਟ ਰਵਾਨਾ ਕੀਤੀਆਂ ਗਈਆਂ ਹਨ।
ਆਹ ਹੈ ਪੰਜਾਬ ਦੀ ਹੋਣਹਾਰ ਖਿਡਾਰਨ, ਰੋਜ਼ਾਨਾ 7 ਘੰਟੇ ਕਰਦੀ ਹੈ ਪ੍ਰੈਕਟਿਸ, ਗੋਲਡ ਮੈਡਲ ਦੀ ਬੱਝੀ ਉਮੀਦ !
‘ਮੈਂ ਨਹੀਂ ਜਾਣਦਾ ਨਤੀਜ਼ਾ ਕੀ ਹੋਵੇਗਾ’
ਬਾਈਡਨ ਨੇ ਕਿਹਾ ‘ਅਫ਼ਗਾਨ ਤੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਅਭਿਆਨ ਬੇਹੱਦ ਜ਼ੋਖਮ ਭਰਿਆ ਹੈ ਅਤੇ ਇਸਦਾ ਅੰਤਿਮ ਨਤੀਜ਼ਾ ਕੀ ਹੋਵੇਗਾ ਇਹ ਕਿਹਾ ਨਹੀਂ ਜਾ ਸਕਦਾ। ਮੈਂ ਇਸ ਸਬੰਧ ‘ਚ ਲਗਾਤਾਰ ਗੱਲਬਾਤ ਕਰ ਰਿਹਾ ਹਾਂ, ਅਸੀ ਕਿਸੇ ਵੀ ਕੀਮਤ ‘ਤੇ ਆਪਣੇ ਨਾਗਰਿਕਾਂ ਨੂੰ ਕੁਝ ਨਹੀਂ ਹੋਣ ਦੇਵਾਂਗੇ। ਜੋ ਵੀ ਨਾਗਰਿਕ ਵਾਪਸ ਆਉਣਾ ਚਾਹੁੰਦੇ ਹਨ, ਅਸੀਂ ਉਸਨੂੰ ਘਰ ਲੈ ਕੇ ਆਵਾਂਗੇ। ਅਸੀ ਉਨ੍ਹਾਂ ਅਫ਼ਗਾਨੀਆਂ ਦੀ ਵੀ ਮਦਦ ਕਰਾਂਗੇ, ਜਿਨ੍ਹਾਂ ਨੇ ਪਿਛਲੇ 20 ਸਾਲਾਂ ਤੱਕ ਸਾਡਾ ਸਾਥ ਦਿੱਤਾ’।
🔴LIVE :ਕਿਸਾਨਾਂ ਅੱਗੇ ਝੁਕੀ ਸਰਕਾਰ,ਸੱਦੀ ਮੀਟਿੰਗ, ਜਥੇਬੰਦੀਆਂ ਦਾ ਵੱਡਾ ਐਲਾਨ,ਬੰਦ ਹੋਵੇਗਾ ਪੰਜਾਬ !
Airlift ‘ਤੇ ਕਹੀ ਇਹ ਗੱਲ
ਯੂਐਸ ਪ੍ਰੈਸੀਡੈਂਟ ਨੇ ਕਿਹਾ ਕਿ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਰੈਸਕਿਊ ਆਪਰੇਸ਼ਨ ਚਲਾਇਆ ਹੈ ਅਤੇ ਇਹ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਔਖੇ ਏਅਰਲਿਫਟ ਵਿੱਚੋਂ ਇੱਕ ਹੈ। ਜਦੋਂ ਸਾਡਾ ਰੈਸਕਿਊ ਮਿਸ਼ਨ ਖਤਮ ਹੋ ਜਾਵੇਗਾ, ਅਸੀਂ ਆਪਣੀ ਫੌਜ ਨੂੰ ਪੂਰੀ ਤਰ੍ਹਾਂ ਨਾਲ ਉੱਥੇ ਤੋਂ ਹਟਾ ਲਵਾਂਗੇ। ਬਾਈਡਨ ਨੇ ਕਿਹਾ ਕਿ ਉਨ੍ਹਾਂ ਨੇ ਤਾਲਿਬਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਅਮਰੀਕੀ ਨਾਗਰਿਕ ਜਾਂ ਫੌਜੀ ਨੂੰ ਨੁਕਸਾਨ ਪਹੁੰਚਾਇਆ ਤਾਂ ਅੰਜ਼ਾਮ ਭਿਆਨਕ ਹੋਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.