ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਕੋਰੋਨਾ ਪੌਜ਼ੀਟਿਵ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਟਰੰਪ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਦ ਆਪ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ। ਟਰੰਪ ਨੇ ਟਵੀਟ ਕੀਤਾ ਕਿ ‘ਮੈਂ ਅਤੇ ਪਹਿਲੀ ਮਹਿਲਾ (ਮੇਲਾਨਿਆ) ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਸੀ ਆਪਣਾ ਕੁਆਰਨਟਾਈਨ ਜਾਰੀ ਰੱਖਾਂਗੇ ਅਤੇ ਜ਼ਲਦ ਤੰਦਰੁਸਤ ਹੋਵਾਂਗੇ।
Tonight, @FLOTUS and I tested positive for COVID-19. We will begin our quarantine and recovery process immediately. We will get through this TOGETHER!
— Donald J. Trump (@realDonaldTrump) October 2, 2020
ਅਸੀ ਦੋਵੇਂ ਡੱਟਕੇ ਇਸ ਵਾਇਰਸ ਦਾ ਸਾਹਮਣਾ ਕਰਾਂਗੇ ਅਤੇ ਇਸਨੂੰ ਹਰਾਵਾਂਗੇ। ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਨੇ ਵੀਰਵਾਰ ਨੂੰ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਹਾਲਾਂਕਿ ਕੋਰੋਨਾ ਰਿਪੋਰਟ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰਨਟਾਇਨ ਕਰ ਲਿਆ ਸੀ। ਦਰਅਸਲ ਟਰੰਪ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਟਰੰਪ ਨੇ ਵੀ ਆਪਣਾ ਟੈਸਟ ਕਰਵਾਇਆ।
🔴 LIVE 🔴ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ! | ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ||
ਇੱਥੇ ਦੱਸ ਦਈਏ ਕਿ ਵ੍ਹਾਈਟ ਹਾਊਸ ਵਿਚ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਵੀ ਸ਼ੁੱਕਰਵਾਰ ਨੂੰ ਹੀ ਕੋਰੋਨਾ ਦੀ ਚਪੇਟ ਵਿਚ ਆਈ ਸੀ। ਇਸ ਦੇ ਬਾਅਦ ਟਰੰਪ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਹੋਪ ਹਿਕਸ ਦੇ ਕੋਰੋਨਾ ਦੀ ਚਪੇਟ ਵਿਚ ਆਉਣ ਦੇ ਬਾਅਦ ਮੈਂ ਅਤੇ ਮੇਲਾਨਿਆ ਨੇ ਵੀ ਟੈਸਟ ਕਰਵਾਇਆ ਹੈ। ਹੁਣ ਅਗਲੇ 14 ਦਿਨਾਂ ਤੱਕ ਟਰੰਪ ਅਤੇ ਮੇਲਾਨਿਆ ਨੂੰ ਇਕਾਂਤਵਾਸ ਹੀ ਰਹਿਣਾ ਹੋਵੇਗਾ। ਅਗਲੇ ਇਕ ਹਫਤੇ ਦੇ ਬਾਅਦ ਉਹਨਾਂ ਦਾ ਮੁੜ ਕੋਰੋਨਾ ਟੈਸਟ ਕੀਤਾ ਜਾਵੇਗਾ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਡੋਨਾਲਡ ਟਰੰਪ ਅਤੇ ਮੇਲਾਨਿਆ ਟਰੰਪ ਦੇ ਜ਼ਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
Wishing my friend @POTUS @realDonaldTrump and @FLOTUS a quick recovery and good health. https://t.co/f3AOOHLpaQ
— Narendra Modi (@narendramodi) October 2, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.