Breaking NewsD5 specialInternationalNews

ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ ਜਾਂ ਬਾਇਡੇਨ ਦੀ ਹੋਵੇਗੀ ਸਰਕਾਰ ? 24 ਘੰਟਿਆਂ ‘ਚ ਤਾਜਪੋਸ਼ੀ ‘ਤੇ ਫੈਸਲਾ

ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀ ਘੜੀ ਆ ਗਈ ਹੈ। ਤਿੰਨ ਨਵੰਬਰ (ਭਾਰਤੀ ਸਮੇਂ ਅਨੁਸਾਰ 4 ਨਵੰਬਰ ਸਵੇਰੇ 6 ਵਜੇ) ਨੂੰ ਰਾਸ਼ਟਰਪਤੀ ਚੋਣਾਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਅਰਲੀ ਵੋਟਿੰਗ, ਯਾਨੀ ਤੈਅ ਤਾਰੀਖ ਤੋਂ ਪਹਿਲਾਂ ਮੇਲ ਵੋਟਿੰਗ ਦੀ ਵਿਵਸਥਾ ਹੈ। ਇਸਦੇ ਜ਼ਰੀਏ ਕਰੀਬ 50 ਫੀਸਦੀ ਮਤਦਾਨ ਹੋ ਚੁੱਕੇ ਹਨ। ਵੋਟਾਂ ਦੀ ਸਮਾਂ ਸੀਮਾ ਖ਼ਤਮ ਹੁੰਦੇ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।

ਕੈਪਟਨ ਨੂੰ ਲੱਗਿਆ ਵੱਡਾ ਝਟਕਾ !ਕਿਸਾਨਾਂ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ!ਮੋਦੀ ਖਿਲਾਫ਼ ਹੁਣ ਸੰਘਰਸ਼ ਹੋਰ ਵੀ ਤੇਜ਼!

ਜੇਕਰ ਸਭ ਕੁਝ ਠੀਕ – ਠਾਕ ਰਿਹਾ ਤਾਂ 4 ਨਵੰਬਰ ਦੀ ਸ਼ਾਮ ਤੱਕ ਇਹ ਸਾਫ਼ ਹੋ ਜਾਵੇਗਾ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਰਹਿਣਗੇ ਜਾਂ ਉਨ੍ਹਾਂ ਦੀ ਜਗ੍ਹਾ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਾਇਡੇਨ ਵਾਇਟ ਹਾਊਸ ਪਹੁੰਚਣਗੇ। ਇਸ ਵਾਰ ਅਮਰੀਕੀ ਚੋਣਾਂ ਕਈ ਮਾਅਨਿਆਂ ‘ਚ ਇਤਿਹਾਸਿਕ ਹਨ। ਅਮਰੀਕਾ ‘ਚ 24 ਕਰੋੜ ਵੋਟਰ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਈਲੈਂਟ ਵੋਟਰ ਹੀ ਕਿੰਗਮੇਂਟਰ ਹੋਣਗੇ।

ਹੁਣ ਦੂਜੇ ਸੂਬੇ ‘ਚੋਂ ਪੰਜਾਬ ‘ਚ ਆਈ ਆਹ ਚੀਜ਼ ! ਆਉਂਦਿਆਂ ਹੀ ਕਿਸਾਨਾਂ ਨੇ ਪਾ ਲਿਆ ਘੇਰਾ !ਪਹਿਲਾਂ ਹੀ ਅੱਕੇ ਬੈਠੇ ਆਂ!

ਪਹਿਲੀ ਵਾਰ ਅਮਰੀਕਾ ‘ਚ ਅਜਿਹਾ ਹੋਵੇਗਾ ਜੋ ਨਾ ਸਿਰਫ ਇਤਿਹਾਸਿਕ ਹੈ, ਸਗੋਂ ਭਾਰਤ ਲਈ ਵੀ ਮਾਣ ਦੀ ਗੱਲ ਹੈ। ਦਰਅਸਲ ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਇਨ੍ਹਾਂ ਚੋਣਾਂ ‘ਚ ਅਹਿਮੀਅਤ ਵਧੀ ਹੈ। ਪਹਿਲੀ ਵਾਰ ਕਿਸੇ ਭਾਰਤਵੰਸ਼ੀ ਨੂੰ ਉਪਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ।

🔴LIVE🔴ਰਾਸ਼ਟਰਪਤੀ ਵੱਲੋਂ ਪੰਜਾਬ ਸਰਕਾਰ ਨੂੰ ਕੋਰਾ ਜਵਾਬ!ਪਿੰਡਾਂ ‘ਚ ਕਿਸਾਨ ਹੋਣ ਲੱਗੇ ਇਕੱਠੇ, ਵੱਡੇ ਸੰਘਰਸ਼ ਦੀ ਤਿਆਰੀ!

ਕਦੋਂ ਆਉਣਗੇ ਨਤੀਜੇ ?
ਪੁਖਤਾ ਤੌਰ ‘ਤੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਵੋਟਿੰਗ ਦੇ ਦਿਨ ਯਾਨੀ 3 ਨਵੰਬਰ ਦੀ ਰਾਤ ਨੂੰ ਹੀ ਚੋਣ ਨਤੀਜ਼ਿਆਂ ਦੀ ਘੋਸ਼ਣਾ ਹੋ ਜਾਵੇਗੀ। ਹਾਲਾਂਕਿ ਨਤੀਜ਼ਿਆਂ ਦੇ ਅਨੁਮਾਨ ਵੋਟਿੰਗ ਖਤਮ ਹੁੰਦੇ ਹੀ ਮਿਲ ਜਾਣਗੇ। ਇਸ ਵਾਰ ਮੇਲ ਇਨ ਬੈਲੇਟ ਅਤੇ ਪੋਸਟਲ ਬੈਲੇਟ ਦਾ ਅੰਕੜਾ ਵਧਿਆ ਹੈ। ਪੈਨਸਿਲਵੇਨੀਆ, ਮਿਸ਼ੀਗਨ ਦੇ ਅਫ਼ਸਰ ਕਹਿ ਚੁੱਕੇ ਹਨ ਕਿ ਗਿਣਤੀ ‘ਚ ਉਨ੍ਹਾਂ ਨੂੰ ਤਿੰਨ ਦਿਨ ਲੱਗ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button