ਅਮਰੀਕੀ ਚੋਣ ਨੂੰ ਲੈ ਕੇ ਫੇਸਬੁੱਕ ਦੀ ਸਖਤੀ, ਹਟਾਏ ਚੀਨ ਤੋਂ ਚਲਣ ਵਾਲੇ ਸੈਂਕੜੇ ਫੇਕ ਅਕਾਊਂਟ
ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਪ੍ਰਚਾਰ ਰੋਕਣ ਲਈ ਫੇਸਬੁੱਕ ਨੇ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਕੰਪਨੀ ਨੇ ਵੱਡੀ ਕਾਰਵਾਈ ਕਰਦੇ ਹੋਏ ਚੀਨ ਤੋਂ ਚੱਲਣ ਵਾਲੇ ਫਰਜੀ ਖਾਤਿਆਂ ਦੇ ਇੱਕ ਛੋਟੇ ਨੈੱਟਵਰਕ ਨੂੰ ਹਟਾ ਦਿੱਤਾ ਹੈ। ਫੇਸਬੁੱਕ ਨੇ ਕਿਹਾ ਕਿ ਚੀਨ ‘ਚ ਬਣਾਏ ਗਏ ਕੁਝ ਫਰਜੀ ਅਕਾਊਟਾਂ ਅਤੇ ਪੇਜਾਂ ਦੇ ਨੈੱਟਵਰਕ ਨੂੰ ਕੰਪਨੀ ਨੇ ਖਤਮ ਕਰ ਦਿੱਤਾ ਹੈ। ਇਹ ਪੇਜ ਅਮਰੀਕਾ ਅਤੇ ਹੋਰ ਦੇਸ਼ਾਂ ‘ਚ ਰਾਜਨੀਤਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ‘ਤੇ ਕੇਂਦਰਿਤ ਸਨ।
🔴 LIVE 🔴 ਬੱਸਾਂ ਕਾਰਾ ਛੱਡ ਹੁਣ ਕਿਸਾਨਾਂ ਨੇ ਰੋਕਤੀਆਂ ਰੇਲਾਂ || ਹੁਣ ਹੋਵੇਗਾ ਬਿੱਲ ਰੱਦ?
ਅਮਰੀਕਾ ਕੇਂਦਰਿਤ ਪੇਜਾਂ ‘ਤੇ ਲੱਗਭੱਗ ਨਾ ਦੇ ਬਰਾਬਰ ਫਾਲੋਇੰਗ ਸੀ। ਉਨ੍ਹਾਂ ਦਾ ਮੁੱਖ ਕੇਂਦਰ ਫਿਲੀਪੀਨ ਸਮੇਤ ਦੱਖਣੀ ਪੂਰਬੀ ਏਸ਼ੀਆ ਸੀ। ਅਮਰੀਕਾ ‘ਚ ਇਨ੍ਹਾਂ ਅਕਾਊਂਟਾ ‘ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਪੇਟ ਬੇਤਿੰਗ , ਜੋ ਬਾਇਡੇਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਅਤੇ ਵਿਰੋਧ ‘ਚ ਪੋਸਟ ਪਾਈ ਗਈ ਸੀ। ਫੇਸਬੁਕ ਸਿੱਧੇ ਤੌਰ ‘ਤੇ ਤਾਂ ਇਸ ਨੈੱਟਵਰਕ ਨੂੰ ਚੀਨੀ ਸਰਕਾਰ ਦੇ ਨਾਲ ਨਹੀਂ ਜੋੜ ਰਿਹਾ।
ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?
ਹਾਲਾਂਕਿ ਉਸਨੇ ਕਿਹਾ ਕਿ ਇਸ ਨੈੱਟਵਰਕ ਦੇ ਪਿੱਛੇ ਦੇ ਲੋਕਾਂ ਨੇ ਆਪਣੀ ਪਹਿਚਾਣ ਅਤੇ ਸਥਾਨ ਨੂੰ ਨਿੱਜੀ ਨੈੱਟਵਰਕਾਂ ਅਤੇ ਹੋਰ ਤਰੀਕਿਆਂ ਨਾਲ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕਾ ਦੀ ਖੂਫੀਆਂ ਏਜੰਸੀ ਐਫਬੀਆਈ ਅਤੇ ਗ੍ਰਹਿ ਸੁਰੱਖਿਆ ਵਿਭਾਗ ਦੀ ਸਾਇਬਰ ਸਕਿਓਰਟੀ ਏਜੰਸੀ ਨੇ ਚੋਣਾਂ ‘ਚ ਦਖ਼ਲਅੰਦਾਜ਼ੀ ਨਾਲ ਜੁੜੀਆਂ ਚਿੰਤਾਵਾਂ ਦੇ ਸੰਬੰਧ ‘ਚ ਚਿਤਾਵਨੀ ਜਾਰੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਵਿਦੇਸ਼ੀ ਪੱਖ ਅਤੇ ਸਾਇਬਰ ਅਪਰਾਧੀ ਚੋਣਾਂ ਦੇ ਨਤੀਜੇ ਨੂੰ ਲੈ ਕੇ ਗਲਤ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.