ਅਮਰੀਕਾ ’ਚ ਪੰਜਾਬਣ ਮਨਦੀਪ ਕੌਰ ਦੀ ਖ਼ੁਦਕੁਸ਼ੀ ਨੂੰ ਲੈ ਭਾਰਤੀ ਦੂਤਘਰ ਦਾ ਵੱਡਾ ਬਿਆਨ
ਅਮਰੀਕਾ : ਅਮਰੀਕਾ ’ਚ ਪੰਜਾਬਣ ਮਨਦੀਪ ਕੌਰ ਜਿਸ ਨੇ ਆਪਣੇ ਪਤੀ ਵੱਲੋਂ ਘਰੇਲੂ ਹਿੰਸਾ ਕਾਰਨ ਖ਼ੁਦਕੁਸ਼ੀ ਕਰ ਲਈ ਸੀ। ਹੁਣ ਖ਼ੁਦਕੁਸ਼ੀ ਤੋਂ ਬਾਅਦ ਭਾਰਤੀ ਦੂਤਘਰ ਦਾ ਬਿਆਨ ਸਾਹਮਣੇ ਆਇਆ ਹੈ। ਨਿਊਯਾਰਕ ’ਚ ਭਾਰਤੀ ਦੂਤਘਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ‘‘ਅਸੀਂ ਮਨਦੀਪ ਕੌਰ ਦੀ ਅਤਿ ਦੁਖਦਾਈ ਹਾਲਾਤ ’ਚ ਹੋਈ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਸੰਘੀ ਅਤੇ ਸਥਾਨਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਦੇ ਨਾਲ-ਨਾਲ ਭਾਈਚਾਰੇ ਦੇ ਸੰਪਰਕ ’ਚ ਹਾਂ।’’
ਅਮਰੀਕੀ ਪੰਜਾਬਣ ਦੇ ਖੁਦਕੁਸ਼ੀ ਮਾਮਲੇ‘ਚ ਨਵਾਂ ਮੋੜ! ਪਤੀ ਨੇ ਖੋਲ੍ਹੇ ਸਾਰੇ ਰਾਜ D5 Channel Punjabi
ਜ਼ਿਕਰਯੋਗ ਹੈ ਕਿ ਮਨਦੀਪ ਕੌਰ ਨੇ 3 ਅਗਸਤ ਨੂੰ ਇਕ ਵੀਡੀਓ ਆਨਲਾਈਨ ਜਾਰੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ, ਜਿਸ ’ਚ ਉਸ ਨੇ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਘਰੇਲੂ ਹਿੰਸਾ ਬਾਰੇ ਗੱਲ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਇਥੋਂ ਦਾ ਭਾਰਤੀ ਕੌਂਸਲੇਟ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਮਨਦੀਪ ਕੌਰ ਦੀਆਂ ਚਾਰ ਅਤੇ ਛੇ ਸਾਲ ਦੀਆਂ ਦੋ ਧੀਆਂ ਹਨ।
We are deeply saddened by the death of Mandeep Kaur in Queens, New York under most tragic circumstances. We are in touch with the US authorities at Federal and local level as well as the community. We stand ready to render all assistance.@IndianEmbassyUS @MEAIndia
— India in New York (@IndiainNewYork) August 6, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.