NewsBreaking NewsD5 specialInternational

ਅਮਰੀਕਾ :  ਇਲੈਕਟੋਰਲ ਕਾਲਜ਼ ਦੀ ਵੋਟਿੰਗ ‘ਚ ਵੀ ਬਾਇਡਨ ਪਏ ਟਰੰਪ ‘ਤੇ ਭਾਰੀ

ਵਾਸ਼ਿੰਗਟਨ : ਅਮਰੀਕਾ ਚ ਜੋ ਬਾਈਡਨ ਨੂੰ ਰਸਮੀ ਤੌਰ ਤੇ ਰਾਸ਼ਟਰਪਤੀ ਚੁਣਨ ਦੇ ਲਈ ਰਾਸ਼ਟਰਪਤੀ  ਇਲੈਕਟੋਰਲ ਕਾਲਜ਼ ਦੇ ਮੈਂਬਰਾਂ ਨੇ ਸੋਮਵਾਰ ਨੂੰ ਵੱਖ-ਵੱਖ ਰਾਜਾਂ ਵਿੱਚ ਵੋਟਿੰਗ ਕੀਤ। ਵੋਟਰਾਂ ਨੇ ਬਾਈਡਨ ਨੂੰ ਬਹੁਮਤ ਦਿੱਤਾ। ਉਨ੍ਹਾਂ ਨੂੰ ਕੁੱਲ 306 ਇਲੈਕਟੋਰਲ ਵੋਟਾਂ ਮਿਲੀਆਂ ਹਨ। ਜਾਰਜੀਆ ਦੇ 16, ਏਰੀਜ਼ੋਨਾ ਦੇ 11 ਅਤੇ ਨਵਾਦਾ ਦੇ 6 ਨੇ ਬਾਈਡਨ ਦੇ ਹੱਕ ‘ਚ ਵੋਟ ਦਿੱਤੀ ਸੀ। ਪੂਰੇ ਨਤੀਜੇ ਮਿਲਣ ਤੋਂ ਬਾਅਦ ਵਾਸ਼ਿੰਗਟਨ ਨੂੰ ਭੇਜੇ ਜਾਣਗੇ, ਜਿਸਦੀ ਗਿਣਤੀ 6 ਜਨਵਰੀ ਨੂੰ ਉਪ-ਰਾਸ਼ਟਰਪਤੀ ਮਾਈਕ ਪ੍ਰੈਸ ਦੀ ਪ੍ਰਧਾਨਤਾ ਵਿੱਚ ਸੰਸਦ ਦੇ ਸੰਯੁਕਤ ਸੈਸ਼ਨ ‘ਚ ਹੋਵੇਗੀ।

ਕਿਸਾਨ ਅੰਦੋਲਨ ਬਾਰੇ ਕਾਂਗਰਸੀ ਵਿਧਾਇਕ ਦਾ ਵੱਡਾ ਬਿਆਨ

ਉੱਥੇ ਹੀ ਚੋਣਾਂ ਹਾਰ ਚੁੱਕੇ, ਮੋਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਵੀ ਜੇਤੂ ਹੋਣ ਦਾ ਦਾਅਵਾ ਠੋਕ ਰਹੇ ਹਨ।ਟਰੰਪ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਕਿ ਉਹ ਅਮਰੀਕਾ ਵਿਚ “ਗੈਰਕਾਨੂੰਨੀ ਰਾਸ਼ਟਰਪਤੀ” ਵਜੋਂ ਨਿਯੁਕਤ ਹੋਣ ਤੋਂ ਚਿੰਤਾ ਵਿੱਚ ਹਨ। ਰਾਸ਼ਟਰਪਤੀ ਅਹੁਦੇ ਦੀਆਂ ਚੌਣਾ `ਚ ਮਸ਼ਹੂਰ ਵੋਟਾਂ ਦੇ ਅਧਾਰ `ਤੇ ਜਿੱਤ ਨਹੀਂ ਮਿਲਦੀ।ਇਸ ਦੇ ਲਈ ਇਲੈਕਟੋਰਲ ਕਾਲਜ ਵਿੱਚ ਜਿੱਤ ਹਾਸਲ ਕਰਨੀ ਪੈਂਦੀ ਹੈ।ਇਲੈਕਟੋਰਲ ਕਾਲਜਾਂ ਦੀ ਗਿਣਤੀ ਹਰ ਰਾਜ `ਚ ਵੱਖ ਵੱਖ ਹੈ।ਪੂਰੇ ਅਮਰੀਕਾ ਵਿਚ ਕੁੱਲ 538 ਇਲੈਕਟੋਰਲ ਕਾਲਜ ਹਨ, ਉਹ ਉਮੀਦਵਾਰ ਜੋ 270 ਜਾਂ ਉਸ ਤੋਂ ਜ਼ਿਆਦਾ ਇਲੈਕਟਰੋਲ ਵੋਟ ਹਾਸਲ ਕਰਦਾ ਹੈ ਉਹ ਜਿੱਤ ਪ੍ਰਾਪਤ ਕਰਦਾ ਹੈ।

ਆਹ ਪੁਰਾਣੇ ਕਲਾਕਾਰ ਨੇ ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ, ਬਜ਼ੁਰਗ ਕਿਸਾਨ ਹੋਏ ਖੁਸ਼

ਰਾਸ਼ਟਰਪਤੀ ਚੋਣਾਂ ਦੇ ਦਿਨ ਦਿੱਤੀਆਂ ਜਾਣ ਵਾਲੀਆਂ ਵੋਟਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਵੀ ਰਾਜ ‘ਚ ਮੌਜ਼ੂਦਾ ਸਾਰੇ ਇਲੈਕਟਰੋਲ ਕਾਲਜ ਕਿਸ ਉਮੀਦਵਾਰ ਨੂੰ ਮਿਲਣਗੇ।270 ਜਾਂ ਇਸ ਤੋਂ ਵੱਧ ਇਲੈਕਟਰੋਲ ਕਾਲਜ ਹਾਸਲ ਕਰਨ ਵਾਲੇ ਨੂੰ ਜਿੱਤ ਮਿਲਦੀ ਹੈ।306 ਇਲੈਕਟਰੋਲ ਕਾਲਜ ਤੇ ਬਾਈਡਨ ਦਾ ਦਾਅਵਾ ਬਣਦਾ ਹੈ।6 ਜਨਵਰੀ ਨੂੰ ਯੂ.ਐੱਸ. ਕਾਂਗਰਸ ਵਿਚ ਇਲੈਕਟੋਰਲ ਕਾਲਜ ਦੀ ਵੋਟਿੰਗ ਹੋਵੇਗੀ। ਜਿਹੜਾ ਉਮੀਦਵਾਰ ਇਸ ਵਿਚ ਜਿੱਤ ਪ੍ਰਾਪਤ ਕਰੇਗਾ ਉਹ ਅਮਰੀਕਾ ਦਾ ਰਾਸ਼ਟਰਪਤੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button