InternationalBreaking NewsD5 specialNewsTop News

ਅਫਰੀਕੀ ਦੇਸ਼ ਕਾਂਗੋ ‘ਚ ਮੰਕੀਪਾਕਸ ਦੇ 1,284 ਸ਼ੱਕੀ ਮਾਮਲੇ

ਕਿਨਸ਼ਾਸਾ : ਅਫਰੀਕੀ ਮਹਾਂਦੀਪ ‘ਚ ਸਥਿਤ ਦੇਸ਼ ਕਾਂਗੋ ਲੋਕਤੰਤਰੀ ਗਣਰਾਜ ‘ਚ ਮੰਕੀਪਾਕਸ ਦੇ ਘੱਟੋ-ਘੱਟ 1,284 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ 58 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗੋ ਵਿੱਚ ਸੰਗਠਨ ਦੇ ਦਫ਼ਤਰ ਨੇ ਟਵੀਟ ਕੀਤਾ ਕਿ ਕਾਂਗੋ ਦੇ ਪ੍ਰਾਂਤਾਂ ਜਿਵੇਂ ਕਿ ਸਾਂਕੁਰੂ, ਤਸ਼ੋਪੋ, ਇਕਵਾਤੂਰ ਅਤੇ ਸ਼ੂਪਾ ਵਿੱਚ 913 ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੇਸ਼ ਭਰ ਵਿੱਚ ਕੁੱਲ ਰਿਪੋਰਟ ਕੀਤੇ ਗਏ ਮਾਮਲਿਆਂ ਦਾ ਲਗਭਗ 75 ਫ਼ੀਸਦੀ ਹੈ।

ਸਿੱਧੂ ਨਾਲ ਰਾਜਾ ਵੜਿੰਗ ਨੇ ਨਿਭਾਈ ਯਾਰੀ, ਹੱਕ ’ਚ ਕੀਤਾ ਵੱਡਾ ਐਲਾਨ, ਦੇਖਦੇ ਰਹੇ ਗਏ ਵਿਰੋਧੀ

ਮੰਕੀਪਾਕਸ ਇੱਕ ਬਹੁਤ ਹੀ ਦੁਰਲੱਭ ਛੂਤ ਵਾਲੀ ਬਿਮਾਰੀ ਹੈ, ਜਿਸ ਵਿੱਚ ਸੰਕਰਮਿਤ ਮਰੀਜ਼ ਦੇ ਬਹੁਤ ਨਜ਼ਦੀਕੀ ਸੰਪਰਕ ਵਿਚ ਆਉਣ ‘ਤੇ ਹੀ ਸੰਕਰਮਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਵਿੱਚ ਮਰੀਜ਼ ਨੂੰ ਬਹੁਤ ਹਲਕਾ ਬੁਖ਼ਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਕੁਝ ਹਫ਼ਤਿਆਂ ਵਿੱਚ ਠੀਕ ਵੀ ਹੋ ਜਾਂਦੇ ਹਨ। ਕੁਝ ਪ੍ਰਮੁੱਖ ਲੱਛਣ ਹਨ ਬੁਖ਼ਾਰ, ਸਰੀਰ ਵਿੱਚ ਦਰਦ, ਸਿਰ ਦਰਦ, ਸਰੀਰ ਵਿੱਚ ਸੋਜ, ਥਕਾਵਟ ਅਤੇ ਛਾਲੇ। ਮੀਡੀਆ ਰਿਪੋਰਟਾਂ ਮੁਤਾਬਕ ਮਈ ਵਿਚ ਬ੍ਰਿਟੇਨ, ਪੁਰਤਗਾਲ, ਸਪੇਨ, ਸਵੀਡਨ ,ਬੈਲਜੀਅਮ, ਇਟਲੀ, ਆਸਟ੍ਰੇਲੀਆ ਅਤੇ ਕੈਨੇਡਾ, ਅਮਰੀਕਾ ਤੋਂ ਮੰਕੀਪਾਕਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ।

Shamlat Zameen :ਸਰਕਾਰ ਦਾ ਵੱਡਾ ਐਲਾਨ ਨਹੀਂ ਛੁੱਟਣਗੇ ਪੰਚਾਇਤੀ ਜ਼ਮੀਨ ਦੇ ਕਬਜ਼ੇ ? | D5 Channel Punjabi

ਉਥੇ ਹੀ ਕਈ ਦੇਸ਼ਾਂ ‘ਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਿਯੂ. ਐੱਚ. ਓ.) ਨੇ ਇਸ ’ਤੇ ਚਰਚਾ ਕਰ ਲਈ ਮਾਹਿਰਾਂ ਦੀ ਇਕ ਹੰਗਾਮੀ ਮੀਟਿੰਗ ਸੱਦੀ ਹੈ। ਮੰਕੀਪਾਕਸ ਇਕ ਦੁਰਲੱਭ ਪਰ ਸੰਭਾਵਿਤ ਰੂਪ ਨਾਲ ਫਲੂ ਵਰਗੀ ਗੰਭੀਰ ਵਾਇਰਸ ਬੀਮਾਰੀ ਹੈ ਜੋ ਲਿਮਫ ਨੋਡਸ ਦੀ ਸੋਜਿਸ਼ ਨਾਲ ਸ਼ੁਰੂ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button