Breaking NewsD5 specialEntertainmentIndiaNewsTop News

ਅਦਾਕਾਰਾ ਸੋਨਮ ਕਪੂਰ ਦੇ ਘਰ ਹੋਈ ਕਰੋੜਾਂ ਰੁਪਏ ਦੀ ਚੋਰੀ

ਮੁੰਬਈ: ਬਾੱਲੀਵੁੱਡ ਦੀ ਮਸ਼ਹੂਦ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਇੱਕ ਬਹੁਤ ਵੱਡੀ ਖ਼ਬਰ ਸਾਂਝੀ ਕੀਤੀ ਹੈ। ਸੋਨਮ ਅਤੇ ਅਹੂਜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਦਿੱਲੀ ਘਰ ‘ਚ ਕਰੋੜਾਂ ਰੁਪਏ ਦੀ ਚੋਰੀ ਹੋਈ ਹੈ।

Bhagwant Mann ਦਾ ਨਵਾਂ ਧਮਾਕਾ, ਕਸੂਤੇ ਫਸੇ ਕੈਪਟਨ ਤੇ ਬਾਦਲ! ਹੋਊ ਕਾਰਵਾਈ? | D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਚੋਰਾਂ ਨੇ ਅਦਾਕਾਰਾ ਦੇ ਘਰ ਵਿੱਚੋਂ ਕਰੋੜਾਂ ਰੁਪਏ ਦੇ ਗਹਿਣੇ ਅਤੇ ਕੈਸ਼ ਚੋਰੀ ਕੀਤਾ ਹੈ। ਸੋਨਮ ਕਪੂਰ ਦੀ ਦਾਦੀ ਸੱਸ ਨੇ ਇਸ ਮਾਮਲੇ ਦੀ ਸ਼ਿਕਾਇਤ ਤੁਗਲਕ ਰੋਡ ਥਾਣੇ ਵਿੱਚ ਦਰਜ ਕਰਵਾਈ ਹੈ। ਤੁਗਲਕ ਰੋਡ ਥਾਣਾ ਪੁਲਿਸ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੈੇਨੇਡਾ ਜਣ ਦੀ ਖਿੱਚ ਲਓ ਤਿਆਰੀ, ਹੋਊ ਸਿੱਧੀ ਐਂਟਰੀ? D5 Channel Punjabi

ਦ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਦੇ ਸਥਿਤ ਘਰ ਵਿੱਚੋਂ ਤਕਰੀਬਨ 1.41 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋਈ ਹੈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਅਧਿਕਾਰੀਆਂ ਦੀ ਕਈ ਟੀਮਾਂ ਦਾ ਗਠਨ ਕੀਤਾ ਹੈ।

ਸਵੇਰੇ-ਸਵੇਰੇ ਵੱਡੀ ਖ਼ਬਰ, ਕੈਪਟਨ ਤੇ ਬਾਦਲ ਫਸੇ ਕਸੂਤੇ ! ਚੁੱਪ ਚਪੀਤੇ ਕੇਜਰੀਵਾਲ ਭੇਜੂ ਜੇਲ੍ਹ ? D5 Channel Punjabi

ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ 25 ਨੌਕਰ, 9 ਕੇਅਰ ਟੇਕਰ, ਚਾਲਕ, ਮਾਲੀ ਅਤੇ ਹੋਰ ਵੀ ਕਈ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਤੋਂ ਪੁਲਿਸ ਦੀਆਂ ਟੀਮਾਂ ਪੱੁਛਗਿੱਛ ਕਰ ਰਹੀਆਂ ਹਨ। ਹਾਲੇ ਤੱਕ ਦੋਸ਼ੀਆਂ ਦਾ ਸੁਰਾਗ ਨਹੀਂ ਮਿਿਲਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button