‘ਅਗਲੀਆਂ ਚੋਣਾਂ ਕੈਪਟਨ ਦੀ ਅਗਵਾਈ ‘ਚ ਲੜਾਂਗੇ, ਇਹ ਕਹਿਣ ਦਾ ਅਧਿਕਾਰ ਰਾਵਤ ਨੂੰ ਕਿਸਨੇ ਦਿੱਤਾ‘
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲਣ ਵਾਲੇ ਸਿੱਧੂ ਕੈਂਪ ਨੇ ਵਿਰੋਧੀ ਦੀ ਬੰਦੂਕ ਹੁਣ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਵੱਲ ਘੁਮਾ ਦਿੱਤੀ ਹੈ। ਦਰਅਸਲ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਰੀਸ਼ ਰਾਵਤ ਨੂੰ ਨਿਸ਼ਾਨੇ ‘ਤੇ ਲਿਆ ਹੈ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਰਵਾਈਆਂ ਜਾਣ ਸਬੰਧੀ ਬੋਲਣ ਦਾ ਅਧਿਕਾਰ ਆਖਿਰ ਉਨ੍ਹਾਂ ਨੂੰ ਕਿਸਨੇ ਦਿੱਤਾ ਹੈ। ਖੜਗੇ ਪੈਨਲ ਨੇ ਸਾਫ਼ ਕਰ ਦਿੱਤਾ ਸੀ ਕਿ ਪੰਜਾਬ ‘ਚ 2022 ਦੀਆਂ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਤਾਂ ਫਿਰ ਕੈਪਟਨ ਦੀ ਅਗਵਾਈ ਦੀ ਕੀ ਜ਼ਰੂਰਤ ਹੈ ?
🔴LIVE : ਜਥੇਬੰਦੀਆਂ ਦਾ ਵੱਡਾ ਐਲਾਨ, ਸੱਦੀ ਮੀਟਿੰਗ, ਖੱਟਰ ਸਰਕਾਰ ਨੂੰ ਝਟਕਾ, ਲਾਠੀਚਾਰਜ ਪਿਆ ਮਹਿੰਗਾ
ਦੱਸ ਦਈਏ ਕਿ ਦਿੱਲੀ ‘ਚ ਡੇਰਾ ਪਾਉਣ ਵਾਲੇ ਮੰਤਰੀਆਂ ਨੂੰ ਹਾਈਕਮਾਨ ਵੱਲੋਂ ਸਮਾਂ ਨਾ ਦਿੱਤੇ ਜਾਣ ਨੂੰ ਜਿੱਥੇ ਕੈਪਟਨ ਖੇਮਾ ਆਪਣੀ ਜਿੱਤ ਦੀ ਤਰ੍ਹਾਂ ਦੇਖ ਰਿਹਾ ਹੈ, ਉਥੇ ਹੀ ਹੁਣ ਪੰਜਾਬ ਕਾਂਗਰਸ ‘ਚ ਰਾਵਤ ਦੇ ਖਿਲਾਫ ਮਾਹੌਲ ਬਣ ਗਿਆ ਹੈ। ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਗੱਲਬਾਤ ਤੋਂ ਪਹਿਲਾਂ ਰਾਵਤ ਨੇ ਕਿਹਾ ਕਿ ਕੁਝ ਨੇਤਾ ਮੁਲਾਕਾਤ ਕਰਨ ਆਏ ਹਨ, ਹੁਣ ਮੈਂ ਇਨ੍ਹਾਂ ਨਾਲ ਗੱਲਬਾਤ ਕਰਾਂਗਾ ਪਰ ਪੰਜਾਬ ‘ਚ ਅਗਲੀਆਂ ਚੋਣਾਂ ਮੁੱਖਮੰਤਰੀ ਕੈਪਟਨ ਦੀ ਅਗਵਾਈ ‘ਚ ਹੀ ਲੜੀਆਂ ਜਾਣਗੀਆਂ। ਹਾਲਾਂਕਿ ਰਾਵਤ ਨੇ ਹਾਈਕਮਾਨ ਦੀ ਹੀ ਲਾਈਨ ਫੜੀ ਹੈ ਪਰ ਸਿੱਧੂ ਖੇਮਾ ਇਸ ਬਿਆਨ ਨੂੰ ਉਨ੍ਹਾਂ ਦੇ ਦਿਮਾਗ ਦੀ ਉਪਜ ਦੱਸ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.