NewsBreaking NewsD5 specialPunjab

ਹੁਣ ਪਰਿਵਾਰਾਂ ਨੂੰ ਉਜਾੜਨ ਲੱਗਾ ਕੋਰੋਨਾ, 6 ਦਿਨਾਂ ‘ਚ ਇੱਕੋ ਪਰਿਵਾਰ ਦੇ 3 ਮੈਬਰਾਂ ਦੀ ਮੌਤ

ਲੁਧਿਆਣਾ : ਪੰਜਾਬ ‘ਚ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਿਆ ਕੋਰੋਨਾ ਹੁਣ ਲੋਕਾਂ ਦੇ ਪਰਿਵਾਰ ਉਜਾੜਨ ਲੱਗਾ ਹੈ। ਜਿਸਦੇ ਨਾਲ ਡਾਬਾ ਰੋਡ ‘ਤੇ 6 ਦਿਨ ‘ਚ ਪ੍ਰਸਿੱਧ ਨਿਰਮਲ ਪੈਲੇਸ ਦੇ ਮਾਲਿਕਾਂ ਦੇ ਪਰਿਵਾਰ ਦੇ 3 ਮੈਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਮਰਪੁਰਾ ਖੇਤਰ ਦੇ ਬਜ਼ੁਰਗ ਪਤੀ – ਪਤਨੀ ਵਾਇਰਸ ਦੀ ਚਪੇਟ ‘ਚ ਆ ਕੇ ਦੁਨੀਆ ਤੋਂ ਵਿਦਾ ਹੋ ਗਏ ਪਰ ਪ੍ਰਸ਼ਾਸਨ ਦੀ ਮੰਨੀਏ ਤਾਂ ਉਸਦੇ ਮੁਤਾਬਕ ਹਾਲਾਤ ਕਾਬੂ ‘ਚ ਹਨ।

ਬਾਜਵਾ ਤੇ ਦੂਲੋ ਤੋਂ ਬਾਅਦ ਆਹ ਪੁਰਾਣੇ ਕਾਂਗਰਸੀ ਲੀਡਰ ਨੇ ਖੋਲ੍ਹੇ ਕੈਪਟਨ ਦੇ ਭੇਦ,ਹੁਣ ਹੋਵੇਗਾ ਵੱਡਾ ਧਮਾਕਾ

ਸੋਮਵਾਰ ਨੂੰ ਮਹਾਨਗਰ ਵਿਚ 18 ਅੰਡਰ ਟ੍ਰਾਇਲ, 18 ਹੈਲਥ ਕੇਅਰ ਵਰਕਰ, 4 ਗਰਭਵਤੀ ਔਰਤਾਂ ਵਾਇਰਸ ਤੋਂ ਪੀੜਤ ਪਾਈਆਂ ਗਈਆਂ ਜਦੋਂਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 70 ਹੋਰ ਵਿਅਕਤੀ ਪੌਜ਼ੀਟਿਵ ਹੋ ਗਏ ਹਨ। ਮਹਾਨਗਰ ਵਿਚ ਮੰਗਲਵਾਰ ਨੂੰ 247 ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 17 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ।

ਲੌਕਡਾਓਨ ਬਾਰੇ ਕੈਪਟਨ ਦਾ ਵੱਡਾ ਐਲਾਨ,ਦੇਖੋ ਕਦੋਂ ਤੋਂ ਕਦੋਂ ਤੱਕ ਰਹੇਗਾ ਬੰਦ,ਲਗਾਈਆਂ ਨਵੀਆਂ ਪਾਬੰਦੀਆਂ

ਇਨ੍ਹਾਂ ਮਰੀਜ਼ਾਂ ਵਿਚ 230 ਜ਼ਿਲ੍ਹੇ ਦੇ ਰਹਿਣ ਵਾਲੇ ਜਦੋਂਕਿ 17 ਮ੍ਰਿਤਕ ਮਰੀਜ਼ਾਂ ‘ਚੋਂ 4 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਹੁਣ ਤੱਕ ਜ਼ਿਲ੍ਹੇ ਵਿਚ 6823 ਪੌਜ਼ੀਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 257 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ‘ਚੋਂ 740 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ਮਰੀਜ਼ਾਂ ‘ਚੋਂ 58 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button