IndiaPunjabTop News

ਸੰਧਵਾਂ ਨਾਲ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਸਪੀਕਰ ਨੇ ਕੀਤੀ ਮੁਲਾਕਾਤ

ਪਟਿਆਲਾ/ਉੱਤਰ ਪ੍ਰਦੇਸ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਅੱਜ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਮੁਲਾਕਾਤ ਕੀਤੀ। ਗੈਰ ਰਸਮੀ ਇਸ ਮੁਲਾਕਾਤ ਵਿਚ ਸਤੀਸ਼ ਮਹਾਨਾ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਵਿਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀ ਵੀ ਖੁੱਲ੍ਹ ਕੇ ਤਾਰੀਫ ਕੀਤੀ।

ਹੁਣੇ-ਹੁਣੇ ਹੋਇਆ ਵੱਡਾ ਫੇਰਬਦਲ ! ਕੈਬਨਿਟ ’ਚ ਨਵੇਂ ਮੰਤਰੀ ਸ਼ਾਮਲ, ਟਰੂਡੋਂ ਸਰਕਾਰ ਦਾ ਗੈਂਗਸਟਰਾਂ ’ਤੇ ਐਕਸ਼ਨ!

ਪੰਜਾਬੀ ਮੂਲ ਦੇ ਸਤੀਸ਼ ਮਹਾਨਾ ਨੇ ਕਿਹਾ ਕਿ ਪੰਜਾਬੀ ਕਿਤੇ ਵੀ ਵੱਸਦਾ ਹੋਵੇ, ਉਸਦੀ ਰੂਹ ਹਮੇਸ਼ਾ ਪੰਜਾਬ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਪੰਜਾਬੀਆਂ ‘ਚ ਮਦਦ ਕਰਨ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ। ਲਗਾਤਾਰ 8ਵੀਂ ਵਾਰ ਵਿਧਾਇਕ ਬਣੇ ਸਤੀਸ਼ ਮਹਾਨਾ ਨੇ ਬਹੁਤ ਸਾਰੇ ਨਿੱਜੀ ਤਜਰਬੇ ਸੰਧਵਾਂ ਨਾਲ ਸਾਂਝੇ ਕੀਤੇ। ਮਹਾਨਾ ਵੱਲੋਂ ਦਿੱਤੇ ਕਈ ਸੁਝਾਅ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਵਿਚ ਵੀ ਲਾਗੂ ਕਰਨ ਦੀ ਹਾਮੀ ਭਰੀ।

Beadbi Insaaf Morcha : Beadbi ਦੇ ਇਨਸਾਫ਼ ਲਈ Delhi ਤੋ ਆਇਆ ਪ੍ਰਧਾਨ! ਹਿੱਲ ਗਈ ਸਰਕਾਰ | D5 Channel Punjabi

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸਤੀਸ਼ ਮਹਾਨਾ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਪੀ.ਕੇ. ਦੂਬੇ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਮੀਟਿੰਗ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button