Breaking NewsD5 specialIndiaNewsPoliticsPunjabTop News

ਸਿੰਘੂ ਬਾਰਡਰ ‘ਤੇ MP ਬਿੱਟੂ ਅਤੇ MLA ਜ਼ੀਰਾ ਦਾ ਵਿਰੋਧ, ਗੱਡੀ ‘ਤੇ ਹਮਲਾ

ਸਿੰਘੂ ਬਾਰਡਰ : ਦਿੱਲੀ – NCR ‘ਚ ਕਰੀਬ 2 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਾਂਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਜੀਰਾ ਦਾ ਸਿੰਘੂ ਬਾਰਡਰ ‘ਤੇ ਜਬਰਦਸਤ ਵਿਰੋਧ ਹੋਇਆ। ਇੱਥੋਂ ਤੱਕ ਕਿ ਇਨ੍ਹਾਂ ਦੋਵਾਂ ਨੇਤਾਵਾਂ ਨਾਲ ਕਾਫ਼ੀ ਦੇਰ ਤੱਕ ਧੱਕਾ ਮੁੱਕੀ ਵੀ ਹੋਈ ਅਤੇ ਇਨ੍ਹਾਂ ਦੀ ਗੱਡੀ ‘ਤੇ ਵੀ ਹਮਲਾ ਕਰ ਦਿੱਤਾ ਗਿਆ।ਹਾਲਾਂਕਿ ਬਿੱਟੂ ਸਮੇਤ ਹੋਰ ਕਾਂਗਰਸੀ ਮੈਂਬਰ ਕਰੀਬ 3 ਹਫਤਿਆਂ ਤੱਕ ਜੰਤਰ – ਮੰਤਰ ‘ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ‘ਚ ਧਰਨੇ ‘ਤੇ ਬੈਠੇ ਰਹੇ ਜਿਨ੍ਹਾਂ ਨੂੰ ਬਾਅਦ ‘ਚ ਪੁਲਿਸ ਨੇ ਜ਼ਬਰਨ ਉਠਾ ਦਿੱਤਾ ਸੀ।

ਜਦੋਂ ਕਿਸਾਨ ਨੇ ਕੰਨ ‘ਤੇ ਹੱਥ ਰੱਖ ਲਾਈ ਹੇਕ, ਦਿੱਲੀ ਦੇ ਲੋਕ ਹੋਏ ਇਕੱਠੇ, ਤੁਸੀਂ ਵੀ ਵਾਰ-ਵਾਰ ਸੁਣੋਗੇ ਆਹ ਗੀਤ

ਇਸਦੇ ਬਾਵਜੂਦ ਇਨ੍ਹਾਂ ਨੇਤਾਵਾਂ ਦਾ ਕਿਸਾਨਾਂ ਨੂੰ ਸਿੰਘੂ ਬਾਰਡਰ ‘ਤੇ ਆਉਣਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਨ੍ਹਾਂ ਦਾ ਜਬਰਦਸਤ ਤਰੀਕੇ ਨਾਲ ਵਿਰੋਧ ਕੀਤਾ। ਇਸਦਾ ਕਾਰਨ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਵੀ ਮੰਨਿਆ ਜਾ ਰਿਹਾ ਹੈ। ਕਿਉਂਕਿ ਕਿਸਾਨ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਅੜਚਨ ਨਹੀਂ ਚਾਹੁੰਦੇ ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਤੋਂ ਹੀ ਰਾਜਨੀਤਿਕ ਲੋਕਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਵਾਲੀ ਥਾਂ ‘ਤੇ ਆਉਣ ਤੋਂ ਮਨਾ ਕੀਤਾ ਹੋਇਆ ਹੈ।

ਹੁਣੇ ਹੁਣੇ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ. 26 ਜਨਵਰੀ ਤੋਂ ਪਹਿਲਾ ਧਮਾਕਾ, ਮੋਦੀ ਵੀ ਹੈਰਾਨ !

ਇਸ ਜ਼ਬਰਦਸਤ ਵਿਰੋਧ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਮੇਰੇ ਲਈ ਅਜਿਹਾ ਵਿਰੋਧ ਕੋਈ ਮਾਇਨੇ ਨਹੀਂ ਰੱਖਦਾ, ਅਸੀਂ ਕਿਸਾਨਾਂ ਨਾਲ ਹਾਂ ਅਤੇ ਸੰਘਰਸ਼ ਨੂੰ ਜਾਰੀ ਰੱਖਾਂਗੇ। ਕੋਈ ਗੱਲ ਨਹੀਂ ਕਿਸਾਨੀ ਸੰਘਰਸ਼ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਹਾਲਾਂਕਿ ਬਿੱਟੂ ਨੇ ਇਹ ਵੀ ਕਿਹਾ ਕਿ ਵਿਰੋਧ ਠੀਕ ਹੈ ਪਰ ਕਿਸੇ ਨੂੰ ਮਾਰਨਾ ਠੀਕ ਨਹੀਂ ਹੈ। ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਵਿਰੋਧ ਹੋਵੇਗਾ। ਮੈਂ ਬਿਨਾਂ ਸੁਰੱਖਿਆ ਕਾਮਿਆਂ ਦੇ ਉੱਥੇ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button