IndiaTop News

ਸਮੁੰਦਰ ‘ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

ਵਿਸ਼ਾਖਾਟਨਮ  : ਆਂਧਰਾ ਪ੍ਰਦੇਸ਼ ਦੇ ਪੁਦੀਮਡਕਾ ਪਿੰਡ ਨੇੜੇ ਸਮੁੰਦਰ ‘ਚ ਡੁੱਬੇ 6 ਇੰਜੀਨੀਅਰਿੰਗ ਵਿਦਿਆਰਥੀਆਂ ‘ਚੋਂ 5 ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਇਕ ਲਾਪਤਾ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਘਟਨਾ ਉਸ ਸਮੇਂ ਹੋਈ, ਜਦੋਂ ਅਨਕਾਪੱਲੀ ਸਥਿਤ ਡਾਈਟ ਇੰਜੀਨੀਅਰਿੰਗ ਕਾਲਜ ਦੇ 15 ਵਿਦਿਆਰਥੀ ਸ਼ੁੱਕਰਵਾਰ ਨੂੰ ਪਿਕਨਿਕ ਮਨਾਉਣ ਪੁਦੀਮਡਕਾ ਬੀਚ ‘ਤੇ ਗਏ ਸਨ, ਉਨ੍ਹਾਂ ‘ਚੋਂ ਕੁਝ ਮੌਜ-ਮਸਤੀ ਕਰਨ ਸਮੁੰਦਰ ‘ਚ ਚਲੇ ਗਏ। ਉਸੇ ਦੌਰਾਨ 7 ਵਿਦਿਆਰਥੀ ਰੁੜ੍ਹ ਗਏ।

ਉੱਥੇ ਮੌਜੂਦ ਸਥਾਨਕ ਮਛੇਰਿਆਂ ਨੇ ਮੌਕੇ ‘ਤੇ ਇਕ ਵਿਦਿਆਰਥੀ ਨੂੰ ਬਚਾ ਲਿਆ ਪਰ 6 ਵਿਦਿਆਰਥੀਆਂ ‘ਚੋਂ 5 ਦੀਆਂ ਲਾਸ਼ਾਂ ਮਿਲੀਆਂ ਅਤੇ ਇਕ ਵਿਦਿਆਰਥੀ ਹਾਲੇ ਵੀ ਲਾਪਤਾ ਹੈ। ਜਲ ਸੈਨਾ ਦੇ 2 ਹੈਲੀਕਾਪਟਰ ਅਤੇ ਚਾਰ ਮਸ਼ੀਨੀਕ੍ਰਿਤ ਕਿਸ਼ਤੀਆਂ ਨਾਲ ਸਮੁੰਦਰ ‘ਚ ਡੁੱਬੇ ਵਿਦਿਆਰਥੀਆਂ ਨੂੰ ਲੱਭਿਆ ਗਿਆ। ਮ੍ਰਿਤਕਾਂ ‘ਚ ਪਵਨ ਸੂਰੀਆ ਕੁਮਾਰ, ਗਣੇਸ਼, ਜਗਦੀਸ਼, ਰਾਮਚੰਦੁਈ ਅਤੇ ਸਤੀਸ਼ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਅਨਕਾਪੱਲੀ ਦੇ ਸਰਕਾਰੀ ਹਸਪਤਾਲ ਲਿਜਾਈਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button