ਸਪੇਸਐਕਸ ਦੇ CEO ਐਲਨ ਮਸਕ ਦਾ ਦਾਅਵਾ – ਸਪੇਸ ‘ਚ ਹੈ ਕੁਝ ਅਜਿਹਾ ਜੋ ਸਭ ਕੁਝ ਕਰ ਰਿਹੈ ਖ਼ਤਮ
ਵਾਸ਼ਿੰਗਟਨ : ਸਭ ਤੋਂ ਅਮੀਰ ਅਰਬਪਤੀ ਤੇ ਸਪੇਸਐਕਸ ਕੰਪਨੀ ਦੇ ਮਾਲਿਕ ਐਲਨ ਮਸਕ ਨੇ ਸਪੇਸ ਨੂੰ ਲੈ ਕੇ ਇੱਕ ਅਜਿਹਾ ਦਾਅਵਾ ਕੀਤਾ ਹੈ ਕਿ ਬ੍ਰਹਿਮੰਡ ‘ਚ ਕੁਝ ਅਜਿਹਾ ਹੈ ਜੋ ਹਰ ਚੀਜ਼ ਨੂੰ ਤਬਾਹ ਕਰ ਰਿਹਾ ਹੈ। ਐਲਨ ਮਸਕ ਨੇ ਆਸ ਜਤਾਈ ਹੈ ਕਿ ਉਨ੍ਹਾਂ ਦੀ ਕੰਪਨੀ ਇੱਕ ਦਿਨ 1000 ਸਪੇਸ ਸ਼ਿਪ ਪ੍ਰਥਵੀ ਤੋਂ ਰਵਾਨਾ ਕਰੇਗੀ ਜਿਸ ‘ਚ ਹਰ ਇੱਕ ‘ਤੇ 100 ਟਨ ਦੀ ਸਮੱਗਰੀ ਤੇ 100 ਇਨਸਾਨ ਮੌਜੂਦ ਹੋਣਗੇ। ਇਹ ਲੋਕ ਮੰਗਲ ਗ੍ਰਹਿ ਤੇ ਸਥਾਈ ਬਸਤੀਆਂ ਬਸਾਉਣ ਦੇ ਇਰਾਦੇ ਨਾਲ ਜਾਣਗੇ।
BIG NEWS ਮੌਸਮ ਨਾਲ ਜੁੜੀ ਵੱਡੀ ਖ਼ਬਰ ਕਿਸਾਨਾਂ ਲਈ ਖੁਸ਼ਖ਼ਬਰੀ!
ਮਸਕ ਨੇ ਇਸ ਤੋਂ ਪਹਿਲਾਂ ਯੋਜਨਾ ਬਣਾਈ ਸੀ ਕਿ ਸਾਲ 2050 ਤੱਕ ਸਪੇਸ ‘ਚ 10 ਲੱਖ ਲੋਕ ਰਹਿਣ ਲੱਗਣਗੇ ਪਰ ਬਾਅਦ ‘ਚ ਉਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਇਸ ਟੀਚੇ ਨੂੰ ਪੂਰਾ ਕਰਨ ‘ਚ ਅਜੇ ਮੁਸ਼ਕਿਲ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਪ੍ਰੀਖਿਆ ਦੀ ਘੜੀ ਹੋਵੇਗੀ ਜਦੋਂ ਪ੍ਰਿਥਵੀ ਤੇ ਕਿਸੇ ਵਜ੍ਹਾ ਨਾਲ ਸਪੇਸ ਸ਼ਿਪ ਆਉਣਾ ਬੰਦ ਕਰ ਦੇਣਗੇ। ਅਜਿਹੇ ‘ਚ ਮੰਗਲ ਗ੍ਰਹਿ ਤੇ ਰਹਿੰਦੇ ਲੋਕ ਮਰ ਜਾਣਗੇ ? ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਇਸਦਾ ਮਤਲਬ ਹੈ ਕਿ ਅਸੀਂ ਇੱਕ ਸੁਰੱਖਿਅਤ ਸਥਾਨ ‘ਤੇ ਨਹੀਂ ਹਾਂ।
ਲਓ ਜੀ! ਭਾਜਪਾ ਆਗੂਆਂ ਨੂੰ ਪਿਆ ਘੇਰਾ! ਲੋਕਾਂ ਨੇ ਕੀਤਾ ਬੁਰਾ ਹਾਲ! ਲੀਡਰਾਂ ਨੇ ਭੱਜ ਕੇ ਬਚਾਈ ਜਾਨ!
ਸਪੇਸਐਕਸ ਦੇ ਸੀਈਓ ਨੇ ਗ੍ਰੇਟ ਫਿਲਟਰ ਸਿਧਾਂਤ ਦਾ ਹਵਾਲਾ ਦਿੱਤਾ ਜਿਸਨੂੰ ਪ੍ਰੋਫੈਸਰ ਰਾਬਿਨ ਹੈਂਸਨ ਨੇ ਦਿੱਤਾ ਸੀ। ਪ੍ਰੋਫੈਸਰ ਰਾਬਿਨ ਨੇ ਕਿਹਾ ਸੀ ਕਿ ਸਪੇਸ ‘ਚ ਕੁੱਝ ਅਜਿਹਾ ਹੈ ਜੋ ਪੂਰੇ ਸਪੇਸ ‘ਚ ਜੀਵਨ ਦੇ ਵਿਸਤਾਰ ਤੋਂ ਪਹਿਲਾਂ ਹੀ ਉਸਨੂੰ ਖਤਮ ਕਰ ਰਿਹਾ ਹੈ। ਪ੍ਰੋਫੈਸਰ ਰਾਬਿਨ ਨੇ ਸਾਲ 2014 ‘ਚ ਕਿਹਾ ਸ ,ਇਹ ਆਕਾਸ਼ ਵੱਡਾ ਵਿਸਤ੍ਰਤ, ਹਨ੍ਹੇਰੇ ਨਾਲ ਭਰਿਆ, ਠੰਡਾ, ਖਾਲੀ ਤੇ ਮਰਿਆ ਹੋਇਆ ਹੈ। ਅਸੀ ਜਿੱਥੇ ਵੀ ਵੇਖਦੇ ਹਾਂ, ਉਹ ਪੂਰੀ ਤਰ੍ਹਾਂ ਨਾਲ ਮਰਿਆ ਹੋਇਆ ਹੈ।
🔴LIVE| ਰਾਜੇਵਾਲ ਨੂੰ ਧਮਕੀ ਦੇਣ ਦਾ ਸੱਚ ਆਇਆ ਬਾਹਰ!ਹਾਈਕੋਰਟ ਦਾ ਮੋਦੀ ਨੂੰ ਝਟਕਾ! ਕਿਸਾਨਾਂ ਦੇ ਹੱਕ ‘ਚ ਫੈਸਲਾ!
ਪ੍ਰੋਫੈਸਰ ਰਾਬਿਨ ਨੇ ਕਿਹਾ ਕਿ ਜੇਕਰ ਤੁਸੀ ਏਲੀਅਨਸ ਨੂੰ ਦੇਖਦੇ ਹੋ ਤਾਂ ਤੁਸੀ ਉਨ੍ਹਾਂ ਤੋਂ ਡਰ ਸਕਦੇ ਹੋ, ਤੁਹਾਨੂੰ ਇਹ ਸੋਚ ਕੇ ਹੈਰਾਨੀ ਹੋਵੇਗੀ ਕਿ ਉਹ ਤੁਹਾਡੇ ਨਾਲ ਕਿਵੇਂ ਵਰਤਾਅ ਕਰਨਗੇ। ਤੁਹਾਨੂੰ ਜ਼ੋਰ ਜਿਆਦਾ ਦੇਣਾ ਚਾਹੀਦਾ ਹੈ ਜਦੋਂ ਕੋਈ ਏਲੀਅਨ ਨਾ ਵਿਖਾਈ ਦੇਵੇ , ਤੁਹਾਨੂੰ ਕੁਝ ਵੀ ਦਿਖਾਈ ਨਾ ਦੇਵੇ। ਇਸ ਸਿੱਧਾਂਤ ਦੇ ਆਧਾਰ ਤੇ ਪ੍ਰੋਫੈਸਰ ਰਾਬਿਨ ਨੇ ਕਿਹਾ ਕਿ ਸਪੇਸ ‘ਚ ਕੁਝ ਅਜਿਹਾ ਹੈ ਜੋ ਹਰ ਚੀਜ ਨੂੰ ਖਤਮ ਕਰ ਰਿਹਾ ਹੈ ਤੇ ਅਸੀ ਉਸਦੇ ਅਗਲੇ ਸ਼ਿਕਾਰ ਹੋ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.