ਹਰਿਆਣਾ : ਕੇਂਦਰੀ ਜਾਂਚ ਏਜੰਸੀ (NIA) ਵੱਲੋਂ ਹਰਿਆਣਾ ‘ਚ 10 ਥਾਵਾਂ ‘ਤੇ ਛਾਪੇਮਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਛਾਪੇਮਾਰੀ ਦੇਸ਼ ਦੇ ਚੋਟੀ ਦੇ ਗੈਂਗਸਟਰਾਂ ਖਿਲਾਫ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁੱਛਗਿੱਛ ਤੋਂ ਬਾਅਦ NIA ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। NIA ਦੀ ਇਹ ਛਾਪੇਮਾਰੀ ਪਹਿਲਾਂ ਤੋਂ ਦਰਜ UAPA ਮਾਮਲੇ ‘ਚ ਹੋ ਰਹੀ ਹੈ। ਗੈਂਗਸਟਰਾਂ ਅਤੇ ਕਾਰਕੁਨਾਂ ਦੇ ਨਜ਼ਦੀਕੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਕਈ ਸ਼ੂਟਰ ਵੀ ਫੜੇ ਜਾ ਸਕਦੇ ਹਨ।
ਗੈਂਗਸਟਰਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਕੇਂਦਰ, ਗੈਂਗਸਟਰਾਂ ਦਾ ਹੋਵੇਗਾ ਸਫ਼ਾਇਆ,
ਇਸ ਸਮੇਂ ਹਰਿਆਣਾ ਦੇ ਸਿਰਸਾ, ਸੋਨੀਪਤ ਅਤੇ ਝੱਜਰ ਵਿੱਚ ਐਨਆਈਏ ਦੀਆਂ ਟੀਮਾਂ ਮੌਜੂਦ ਹਨ। ਛਾਪੇਮਾਰੀ ਦੌਰਾਨ ਤਖਤਮਲ ਪਿੰਡ ਤੋਂ 2 ਦੇਸੀ ਕੱਟੇ ਬਰਾਮਦ ਕੀਤੇ ਗਏ ਹਨ ‘ਤੇ ਚੋਟਾਲਾ ਪਿੰਡ ਤੋਂ ਰਿਵਾਲਵਰ ਅਤੇ 27 ਰੋਂਦ ਬਰਾਮਦ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਦੇਸ਼ ਦੇ ਕਈ ਮਾਮਲਿਆਂ ਨੂੰ ਲੈ ਕੇ ਗੈਂਗਸਟਰਾਂ ਖਿਲਾਫ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਸਾਰੇ ਵੱਡੇ ਗੈਂਗਸਟਰ ਵੀ NIA ਦੇ ਰਾਡਾਰ ‘ਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.