ਵੱਡੀ ਖਬਰ : 30 ਦਸੰਬਰ ਨੂੰ ਕੇਂਦਰ ਦੇ ਨਾਲ ਹੋਵੇਗੀ ਕਿਸਾਨਾਂ ਦੀ ਬੈਠਕ, ਸਰਕਾਰ ਨੇ ਭੇਜਿਆ ਪ੍ਰਸਤਾਵ
ਨਵੀ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਦੀ ਕੇਂਦਰ ਨਾਲ ਜੋ 29 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਹੁਣ 30 ਦਸੰਬਰ ਨੂੰ ਹੋਵੇਗੀ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਵਲੋਂ ਭੇਜੇ ਪੱਤਰ ਦੇ 4 ਮੁੱਦਿਆਂ ‘ਤੇ ਹੀ ਗੱਲਬਾਤ ਕਰਨ ਨੂੰ ਤਿਆਰ ਹੈ। ਸਰਕਾਰ ਨੇ ਕਿਸਾਨਾਂ ਨੂੰ ਲਿਖਤੀ ਸੱਦਾ ਭੇਜਿਆ ਹੈ। ਦੱਸ ਦਈਏ ਕਿ ਹੁਣ ਇਹ ਬੈਠਕ ਬੁੱਧਵਾਰ ਨੂੰ ਵਿਗਿਆਨ ਭਵਨ ‘ਚ ਹੋਵੇਗੀ।
ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !
ਦੱਸ ਦਈਏ ਕਿ ਸਰਕਾਰ ਨਾਲ ਪਹਿਲਾਂ ਇਹ ਮੀਟਿੰਗ 29 ਦਸੰਬਰ ਨੂੰ ਹੋਣੀ ਸੀ ਪਰ ਸਰਕਾਰ ਵਲੋਂ ਅਚਾਨਕ ਗੱਲਬਾਤ ਦਾ ਸਮਾਂ ਬਦਲ ਦਿੱਤਾ ਗਿਆ। ਪਰ ਦੇਖਿਆ ਜਾਏ ਤਾ ਮੀਟਿੰਗਾਂ ਤਾਂ ਪਹਿਲਾਂ ਵੀ ਬਹੁਤ ਹੋ ਗਈਆਂ ਪਰ ਹੁਣ ਖਾਸ ਗੱਲ ਇਹ ਹੈ ਕਿ ਕੇਂਦਰ ਕਿਸਾਨਾਂ ਨਾਲ ਚਾਰਾਂ ਮੁੱਦਿਆ ਤੇ ਗੱਲ ਕਰਨ ਨੂੰ ਤਿਆਰ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ‘ਤੇ ਕੇਂਦਰ ਦੀ ਮੀਟਿੰਗ ਦਾ ਕੀ ਨਤੀਜਾ ਨਿਕਲੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.