Breaking NewsD5 specialNewsPunjabTop News

ਵਿਧਾਨ ਸਭਾ ‘ਚ ਤਿੰਨ ਮਹੀਨਿਆਂ ਦਾ ਬਜਟ ਪੇਸ਼

ਚੰਡੀਗੜ੍ਹ : ਵਿਧਾਨ ਸਭਾ ‘ਚ ਅੱਜ ਤਿੰਨ ਮਹੀਨਿਆਂ ਦਾ ਬਜਟ ਪੇਸ਼ ਕੀਤਾ ਗਿਆ ਹੈ। ਅਪ੍ਰੈਲ, ਮਈ ਤੇ ਜੂਨ ਦਾ ਬਜਟ ਪਾਸ ਕੀਤਾ ਗਿਆ ਹੈ। ਤਿੰਨ ਮਹੀਨਿਆਂ ਲਈ 37 ਹਜ਼ਾਰ ਕਰੋੜ ਦਾ ਬਜਟ ਪਾਸ ਹੋਇਆ ਹੈ। ਵਿਧਾਨ ਸਭਾ ਵਿਚ ‘ਵੋਟ ਆਨ ਅਕਾਊਂਟ” ਬਿਲ ਵੀ ਪਾਸ ਕੀਤਾ ਗਿਆ ਹੈ। ਉੱਥੇ ਹੀ ਵਿਧਾਨ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

ਵਿਧਾਨ ਸਭਾ ’ਚ ਲਏ ਕਈ ਵੱਡੇ ਫੈਸਲੇ, ਖੁਸ਼ ਕਰਤੇ ਪੰਜਾਬ ਦੇ ਲੋਕ

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਦੇ 3 ਰੋਜ਼ਾ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਮਾਨ ਨੇ ਪੰਜਾਬ ਭਰ ਦੇ ਲੋਕਾਂ ਦੀ ਸ਼ਰਧਾ ਨੂੰ ਵੇਖਦਿਆਂ 23 ਮਾਰਚ ਦੀ ਛੁੱਟੀ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿਰਫ਼ ਭਗਤ ਸਿੰਘ ਦੇ ਜੱਦੀ ਜ਼ਿਲ੍ਹੇ ਨਵਾਂ ਸ਼ਹਿਰ ਵਿੱਚ ਛੁੱਟੀ ਹੁੰਦੀ ਸੀ, ਪਰੰਤੂ ਹੁਣ ਮਾਨ ਸਰਕਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Lakha Sidhana ਨੇ ਘੇਰਿਆ CM Bhagwant Mann, ਖੜ੍ਹੇ ਕੀਤੇ ਕਈ ਵੱਡੇ ਸਵਾਲ! | D5 Channel Punjabi

ਇਸਤੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਦੇ ਸ਼ੁਰੂਆਤ ‘ਚ ਭਗਵੰਤ ਮਾਨ ਵੱਲੋਂ ਦੇਸ਼ ਦੀ ਆਜ਼ਾਦੀ ਦੇ ਨਾਇਕ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦਾ ਬੁੱਤ ਵਿਧਾਨ ਸਭਾ ਵਿੱਚ ਲਗਾਉਣ ਲਈ ਮਤਾ ਵੀ ਪੇਸ਼ ਕੀਤਾ। ਉਧਰ, ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਮੰਗ ਰੱਖੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਵਿਧਾਨ ਸਭਾ ਵਿੱਚ ਲਾਇਆ ਜਾਵੇ, ਜਿਸ ਦੀ ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪ੍ਰੋੜਤਾ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਦੀ ਵੀ ਮੰਗ ਰੱਖੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button