InternationalTop News

ਰੇਡੀਓ ਸਪਾਈਸ ਦੇ ਵਿਹੜੇ ਪੰਜਵੀਂ ‘ਹਿੰਦ-ਪਾਕਿ ਸੂਫੀ ਮਹਿਫਲ’ ਦਾ ਆਯੋਜਨ

ਸਥਾਨਿਕ ਫਨਕਾਰਾਂ ਗੀਤ-ਸੰਗੀਤ ਨਾਲ ਕੀਤਾ ਮਨੋਰੰਜਨ

ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਮਲਟੀਮੀਡੀਆ ਟ੍ਰਸਟ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਕੱਲ੍ਹ ਭਾਰਤ ਅਤੇ ਪਾਕਿਸਤਾਨ ਦੇ ਆਜ਼ਾਦੀ ਜਸ਼ਨਾਂ ਨੂੰ ਸਮਰਪਿਤ ਸਾਂਝਾ ਸੂਫੀ ਮੁਸ਼ਾਇਰਾ ਕਰਵਾਇਆ ਗਿਆ। ਅੱਜ 14 ਅਗਸਤ ਨੂੰ ਪਾਕਿਸਤਾਨ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ ਅਤੇ 15 ਅਗਸਤ ਨੂੰ ਭਾਰਤ ਮਨਾ ਰਿਹਾ ਹੈ। ਇਸ ਵਾਰ ਦੇਸ਼ ਭਗਤੀ ਦੀਆਂ ਕਵਿਤਾਵਾਂ ਤੋਂ ਅੱਗੇ ਵਧਦਿਆਂ ਦੋਹਾਂ ਦੇਸ਼ਾਂ ਦੇ ਵਿਚ ਪ੍ਰਸਿੱਧ ਗੀਤ-ਸੰਗੀਤ ਨੂੰ ਪੰਜਾਬੀ ਜ਼ਬਾਨ ਵਿਚ ਸਾਂਝਾ ਕੀਤਾ ਗਿਆ।

Partap Singh Bajwa ਨੇ ਮੰਨੀ ਗਲਤੀ, ਕਹਿੰਦੇ ਗਲਤ ਬਣਾਇਆ ਪ੍ਰਧਾਨ | D5 Channel Punjabi

ਮੰਝੇ ਹੋਏ ਸਥਾਨਿਕ ਕਲਾਕਾਰ ਮਿਰਜ਼ਾ ਸਾਹਿਬ ਹੋਰਾਂ ਨੇ ‘ਭਰ ਦੇ ਝੋਲੀ’, ਸਬਕੋ ਮਾਲੂਮ,  ਸੱਤਾ ਵੈਰੋਵਾਲੀਆ ਨੇ ‘ਅੱਲ੍ਹਾ ਹੂ ਅੱਲ੍ਹਾ ਹੂ’, ‘ਰੋਗ ਬਣ ਕੇ ਰਹਿ ਗਿਆ’,‘ਨਿਊਜ਼ੀਲੈਂਡ ਦਾ ਵੀਜ਼ਾ’, ਸ਼ਾਨੂੰ ਨੇ ‘ਕਹਿੰਦੇ ਨੇ ਨੈਣਾ’,‘ਚਾਂਦਨੀ ਰਾਤੇਂ’,‘ਮਾਹੀ ਵੇ ਸਾਨੂੰ’, ਗਾਇਕਾ ਦਲਜੀਤ ਕੌਰ ਨੇ ‘ਨਿਤ ਦੇ ਵਿਛੋੜੇ’, ‘ਹਫਤਾ-ਰਫਤਾ ਵੋ ਮੇਰੀ’,‘ਚਰਖਾ’, ਗਾਇਕ ਸੁੱਖ ਢੀਂਡਸਾ ਨੇ ‘ਸੋਹਣੀਏ ਹੀ ਤੇਰੇ ਨਾਲ’, ‘ਪਤਾ ਲੱਗਾ ਮੈਨੂੰ’ ਅਤੇ ਨਿਸਾਰ ਮਿਰਜ਼ਾ ਨੇ ‘ਕੈਸੇ-ਕੈਸੋ ਲੋਗ’ ਦੀ ਪੇਸ਼ਕਾਰੀ ਕੀਤੀ। ਸੰਗੀਤਕ ਉਪਕਰਣਾਂ ਦੇ ਉਤੇ ਨਾਦ ਟ੍ਰਸਟ ਤੋਂ ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਧਰਮੇਸ਼ ਪਾਰਿਖ ਹੋਰਾਂ ਸਾਥ ਦਿੱਤਾ। ਸਟੇਜ ਸੰਚਾਲਨ ਸ. ਪਰਮਿੰਦਰ ਸਿੰਘ ਹੋਰਾਂ ਕੀਤਾ।

Himachal ‘ਚ ਖਿਸਕਿਆ ਪਹਾੜ, ਹੇਠਾਂ ਦੱਬੇ ਲੋਕ, ਘਰ ਰੁੜੇ, Ghaggar ‘ਚ ਆਇਆ ਪਾਣੀ | D5 Channel Punjabi

ਦੋਹਾਂ ਮੁਲਕਾਂ ਦੇ ਆਜ਼ਾਦੀ ਦਿਵਸ ਉਤੇ ਸੁਰਾਂ ਦੀ ਸਾਂਝ ਦੇ ਨਾਲ ਆਪਸੀ ਪਿਆਰ ਬਰਕਰਾਰ ਰੱਖਣ ਦਾ ਯਤਨ ਕੀਤਾ ਗਿਆ। ਇਸ ਮੌਕੇ ਸਰੋਤਿਆਂ ਦੇ ਲਈ ਐਨ. ਜ਼ੈਡ. ਫਲੇਮਜ਼ ਤੋਂ ਸਰੋਂ ਦਾ ਸਾਗ, ਲਾਇਲਪੁਰੀਆਂ ਤੋਂ ਮੱਕੀ ਦੀ ਪੂਰੀ (ਰੋਟੀ ਦਾ ਅੱਪਡੇਟ) ਅਤੇ ਅਤੇ ਖਾਨਜ਼ ਤੋਂ ਖੀਰ ਪਹੁੰਚੀ ਕੇਕ ਦੀ ਸੌਗਾਤ ਪਾਕਿਸਤਾਨ ਟੂਰਿਜ਼ਮ ਦੇ ਜਨਾਬ ਨਵੀਦ ਹਮੀਦ ਹੋਰਾਂ ਦੀ ਤਰਫ ਤੋਂ ਪਹੁੰਚੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button