Breaking NewsD5 specialIndiaNewsTop News

ਰਾਹੁਲ ਗਾਂਧੀ ਦਾ ਮੋਦੀ ਸਰਕਾਰ ਨੂੰ ਸਵਾਲ, Delta Plus ਵੈਰੀਐਂਟ ਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਕਿਉਂ ਨਹੀਂ ਹੋ ਰਹੀ ਜਾਂਚ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੈਰੀਐਂਟ ਦੇ ਕਈ ਮਾਮਲੇ ਸਾਹਮਣੇ ਆਉਣ ਦੌਰਾਨ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਇਸਦੀ ਰੋਕਥਾਮ ਲਈ ਵੱਡੇ ਪੱਧਰ ‘ਤੇ ਜਾਂਚ ਕਿਉਂ ਨਹੀਂ ਹੋ ਰਹੀ।

ਡੱਲੇਵਾਲ ਦੀ ਸਰਕਾਰ ਨੂੰ ਸਿੱਧੀ ਚੇਤਾਵਨੀ! ਦਿੱਤਾ ਸਮਾਂ ! ਨਹੀਂ ਤਾਂ ਟੁੱਟਣਗੇ ਬੈਰੀਕੇਡ!

ਉਨ੍ਹਾਂ ਨੇ ਟਵੀਟ ਕੀਤਾ,”ਡੈਲਟਾ ਪਲੱਸ ਵੈਰੀਐਂਟ ‘ਤੇ ਮੋਦੀ ਸਰਕਾਰ ਤੋਂ ਪ੍ਰਸ਼ਨ- ਇਸ ਦੀ ਜਾਂਚ ਅਤੇ ਰੋਕਥਾਮ ਲਈ ਵੱਡੇ ਪੱਧਰ ‘ਤੇ ਟੈਸਟਿੰਗ ਕਿਉਂ ਨਹੀਂ ਹੋ ਰਹੀ ਹੈ? ਟੀਕੇ ਇਸ ‘ਤੇ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਪੂਰੀ ਜਾਣਕਾਰੀ ਕਦੋ ਮਿਲੇਗੀ?”

BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !

ਕਾਂਗਰਸ ਨੇਤਾ ਨੇ ਇਹ ਵੀ ਪੁੱਛਿਆ,”ਤੀਜੀ ਲਹਿਰ ‘ਚ ਇਸ ਨੂੰ ਕੰਟਰੋਲ ਕਰਨ ਦੀ ਕੀ ਯੋਜਨਾ ਹੈ?” ਦੱਸਣਯੋਗ ਹੈ ਕਿ ਕਈ ਮਾਹਿਰਾਂ ਨੇ ਕੋਰੋਨਾ ਵਾਇਰਸ ਦੇ ਇਸ ਰੂਪ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਹ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਵੀ ਪਿਛਲੇ ਦਿਨੀਂ ਵਾਇਰਸ ਦੇ ਡੈਲਟਾ ਪਲੱਸ ਰੂਪ ਨੂੰ ਚਿੰਤਾਜਨਕ ਕਰਾਰ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button