Breaking NewsD5 specialNewsPress ReleasePunjab
ਮੋਹਾਲੀ ਨੇ ਰਚਿਆ ਇਤਿਹਾਸ ; 103.66 ਫੀਸਦ ਆਬਾਦੀ ਨੇ ਲਗਵਾਇਆ ਕੋਵਿਡ ਦਾ ਪਹਿਲਾ ਟੀਕਾ
ਚੰਡੀਗੜ੍ਹ:ਜ਼ਿਲਾ ਮੁਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਇਤਿਹਾਸ ਰਚ ਦਿੱਤਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਸ਼ਾਮਲ ਕੀਤੇ ਜਨਸੰਖਿਆ ਵਾਧੇ ਮੁਤਾਬਕ ਐਸ.ਏ.ਐਸ ਨਗਰ ਦੀ ਕੁੱਲ ਬਾਲਗ ਆਬਾਦੀ 7,46,119 ਹੈ । ਜਿਲੇ ਨੇ ਮੰਗਲਵਾਰ ਨੂੰ ਇੰਨੀਂ ਗਿਣਤੀ ਦੇ ਲੋਕਾਂ ਦਾ ਟੀਕਾਕਰਣ ਪੂਰਾ ਕੀਤਾ ਅਤੇ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ, ਜਿਸ ਨਾਲ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਫੀਸਦ 103.66 ਹੋ ਗਈ ।
ਇਸ ਟੀਕਾਕਰਣ ਵਿੱਚ ਉਹ ਡੇਟਾ ਸ਼ਾਮਲ ਹੈ ਜੋ ਕੋਵਿਨ ਅਤੇ ਕੋਵਾ ਐਪ ’ਤੇ ਅਪਲੋਡ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵਲੋਂ ਡੇਟਾ ਨੂੰ ਮਾਈਗਰੇਟ ਕਰਨ ਦੀ ਪ੍ਰਕਿਰਿਆ ਚਲਾਈ ਜਾਰੀ ਹੈ ਅਤੇ ਕੋਵਾ ਐਪ ਤੋਂ ਕੋਵਿਨ ਵਿੱਚ ਪੂਰਾ ਡੇਟਾ ਮਾਈਗ੍ਰੇਟ ਹੋ ਜਾਣ ਤੋਂ ਬਾਅਦ ਇਹ ਅੰਕੜੇ ਕੋਵਿਨ ਨੂੰ ਵਰਤਣ ਵਾਲੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੋ ਜਾਣਗੇ।ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨੇ ਇੱਕ ਤਰਾਂ ਦਾ ਰਿਕਾਰਡ ਬਣਾਇਆ ਹੈ ਕਿਉਂ ਜੋ ਇਹ ਰਾਜ ਦਾ ਪਹਿਲਾ ਜਿਲਾ ਹੈ ਜਿਸਨੇ ਕੁੱਲ ਆਬਾਦੀ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਕੀਤਾ ਹੈ ਅਤੇ ਉਨਾਂ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਜਿੰਨਾ ਇਹ ਕਾਰਨਾਮਾ ਸੰਭਵ ਕੀਤਾ।
ਸਿਹਤ ਮੰਤਰੀ ਨੇ ਕਿਹਾ, “ਉਨਾਂ ਸਾਰੇ ਲੋਕਾਂ ਨੂੰ ਵਧਾਈ ਜਿਨਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਇਆ।’’ ਉਨਾਂ ਕਿਹਾ ਕਿ ਇੰਦੌਰ ਤੋਂ ਬਾਅਦ ਪੂਰੇ ਦੇਸ਼ ਵਿੱਚ ਅਜਿਹਾ ਮਾਣ ਹਾਸਲ ਕਰਨ ਵਾਲਾ ਮੋਹਾਲੀ ਦੂਜਾ ਸ਼ਹਿਰ ਹੈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ “ਸਾਨੂੰ ਮਾਣ ਹੈ ਕਿ ਅਸੀਂ ਜ਼ਿਲੇ ਦੀ ਬਹੁ-ਗਿਣਤੀ ਆਬਾਦੀ ਅਤੇ ਟ੍ਰਾਈਸਿਟੀ ਨਾਲ ਸਬੰਧਤ ਲੋਕਾਂ ਦਾ ਟੀਕਾਕਰਣ ਕੀਤਾ । ਕੋਵਿਡ ਵਿਰੁੱਧ ਸਫਲ ਲੜਾਈ ਦਾ ਟੀਚਾ ਸਰ ਕਰਦੇ ਹੋਏ ਅਸੀਂ ਉਨਾਂ ਸਾਰੇ ਯੋਗ ਵਿਅਕਤੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਟੀਕਾਕਰਣ ਕੇਂਦਰਾਂ ‘ਤੇ ਪਹੁੰਚੇ। ਉਨਾਂ ਅੱਗੇ ਕਿਹਾ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ ਕੋਵਿਡ ਦੀ ਦੂਜੀ ਖੁਰਾਕ ਦਾ ਟੀਕਾਕਰਣ ਵੀ ਇਸੇ ਉਤਸ਼ਾਹ ਨਾਲ ਅਮਲ ਵਿੱਚ ਲਿਆਵਾਂਗੇ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.