ਮੋਹਾਲੀ ‘ਚ 3 ਲੋਕਾਂ ਦੀ ਹੱਤਿਆ ਦੇ ਇਲਜ਼ਾਮ ‘ਚ 18 ਸਾਲ ਦਾ ਮਰਸਡੀਜ ਡਰਾਈਵਰ ਗ੍ਰਿਫ਼ਤਾਰ
ਮੋਹਾਲੀ : ਮੋਹਾਲੀ ਦੇ ਰਾਧਾ ਸੁਆਮੀ ਚੌਂਕ ਸਥਿਤ ਸ਼ਨੀਵਾਰ ਸਵੇਰੇ ਮਰਸਡੀਜ਼ ਅਤੇ ਅਰਟਿਕਾ ਦੇ ਵਿੱਚ ਭਿਆਨਕ ਟੱਕਰ ਹੋਈ। ਇਸ ਹਾਦਸੇ ‘ਚ ਤਿੰਨ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਰਸਡੀਜ਼ ਗੱਡੀ ਦੀ ਰਫਤਾਫ ਕਾਫ਼ੀ ਤੇਜ਼ ਸੀ। ਜਿਸਦੇ ਕਾਰਨ ਵਾਹਨਾਂ ‘ਚ ਇੰਨੀ ਜੋਰਦਾਰ ਟੱਕਰ ਹੋਈ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਏ ਪਰ ਇਸ ਦੌਰਾਨ ਏਅਰ ਬੈਗ ਖੁੱਲਣ ਨਾਲ ਮਰਸਡੀਜ ਸਵਾਰ ਜਵਾਨਾਂ ਦੀ ਜਾਨ ਬਚ ਗਈ ਹੈ। ਉਥੇ ਹੀ ਹਾਦਸੇ ‘ਚ ਜਖ਼ਮੀ ਹੋਏ ਟੈਕਸੀ ਚਾਲਕ ਅਤੇ ਤਿੰਨ ਹੋਰ ਲੋਕਾਂ ਨੂੰ ਸਿਵਲ ਹਸਪਤਾਲ ਫੇਜ – 6 ਲਿਜਾਇਆ ਗਿਆ।
🔴LIVE|| ਪੰਜਾਬ ਪਹੁੰਚ ਕੇਜਰੀਵਾਲ ਦਾ ਵੱਡਾ ਧਮਾਕਾ,ਕਿਸਾਨਾਂ ਦੇ ਹੱਕ ’ਚ ਵੱਡਾ ਐਲਾਨ,ਬਾਗੋ-ਬਾਗ ਹੋਏ ਕਿਸਾਨ
ਜਿੱਥੇ ਡਾਕਟਰਾਂ ਨੇ 3 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋਂ ਕਿ ਟੈਕਸੀ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਪੰਜਾਬ ਪੁਲਿਸ ਨੇ ਮਰਸਡੀਜ਼ ਕਾਰ ਡਰਾਈਵਰ ਅਤੇ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਮਰਸਡੀਜ ਕਾਰ ਸਮਰਾਟ ਨਾਮ ਦਾ ਮੁੰਡਾ ਚਲਾ ਰਿਹਾ ਸੀ। ਜਿਸਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਆਰੋਪੀ ਸਮਰਾਟ ਸੈਕਟਰ 34 – D ਚੰਡੀਗੜ੍ਹ ਦਾ ਨਿਵਾਸੀ ਹੈ। ਉਥੇ ਹੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਉਸ ਸਮੇਂ ਆਰੋਪੀ ਸਮਰਾਟ ਨਸ਼ੇ ਦੀ ਹਾਲਤ ਵਿੱਚ ਸੀ।
🔴LIVE|| ਟਿਕੈਤ ‘ਤੇ ਹਮਲੇ ਤੋਂ ਬਾਅਦ ਜਥੇਬੰਦੀਆਂ ਦਾ ਨਵਾਂ ਐਲਾਨ! 26 ਮਾਰਚ ਨੂੰ ਹੋਵੇਗਾ ਆਹ ਕੰਮ! ਹਿੱਲੀ ਮੋਦੀ ਸਰਕਾਰ!
ਜੋ ਕਿ ਬਿਨ੍ਹਾਂ ਡਰਾਈਵਿੰਗ ਲਾਇਸੈਂਸ ਮਰਸਡੀਜ਼ ਗੱਡੀ ਚਲਾ ਰਿਹਾ ਸੀ। ਪੁਲਿਸ ਨੇ ਇਸ ਘਟਨਾ ‘ਚ ਆਰੋਪੀ ਸਮਰਾਟ ਦੇ ਦੋ ਦੋਸਤ ਅਰਜੁਨ ਅਤੇ ਪ੍ਰਭਾਣੂਰ ਦੀ ਵੀ ਪਹਿਚਾਣ ਕਰ ਲਈ ਹੈ, ਜੋ ਉਸ ਸਮੇਂ ਉਸਦੇ ਨਾਲ ਮੌਜੂਦ ਸਨ। ਉਥੇ ਹੀ ਸੀਨੀਅਰ ਪੁਲਿਸ ਪ੍ਰਧਾਨ SSP ਨਗਰ ਸਤਿੰਦਰ ਸਿੰਘ ਨੇ ਕਿਹਾ ਕਿ ਦੁਰਘਟਨਾ ਦੇ ਸਮੇਂ ਮਰਸਡੀਜ ਸਵਾਰ ਤਿੰਨੋਂ ਨਸ਼ੇ ‘ਚ ਸਨ। ਇਸ ਦੌਰਾਨ ਚਾਲਕ ਨੇ ਕਾਰ ਤੋਂ ਕਾਬੂ ਖੋਹ ਦਿੱਤਾ, ਅਤੇ ਉਹ ਹਾਲਤ ਨੂੰ ਦੇਖਦੇ ਹੋਏ ਦੁਰਘਟਨਾ ਸਥਾਨ ਤੋਂ ਭੱਜ ਗਏ। ਉਨ੍ਹਾਂ ਨੇ ਪੁਲਿਸ ਜਾਂ ਐਬੁਲੈਂਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਨੇ ਮਰਸਡੀਜ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.