NewsBreaking NewsD5 specialSports

ਮੁੰਬਈ ਦੇ ਸਾਬਕਾ ਕ੍ਰਿਕੇਟਰ ਦੀ ਕੋਰੋਨਾ ਨਾਲ ਮੌਤ, 7 ਮੈਚਾਂ ‘ਚ ਬਣਾਏ ਸਨ 7 ਸੈਂਕੜੇ

ਨਵੀਂ ਦਿੱਲੀ : ਮੁੰਬਈ ਦੇ ਸਾਬਕਾ ਕ੍ਰਿਕੇਟਰ ਸਚਿਨ ਦੇਸ਼ਮੁਖ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਠਾਣੇ ਦੇ ਵੇਦਾਂਤ ਹਸਪਤਾਲ ‘ਚ ਉਨ੍ਹਾਂ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਉਹ 52 ਸਾਲ ਦੇ ਸਨ। ਉਨ੍ਹਾਂ ਦੇ ਦੋਸਤਾਂ ਮੁਤਾਬਕ ਉਨ੍ਹਾਂ ਨੇ ਹਸਪਤਾਲ ‘ਚ ਭਰਤੀ ਹੋਣ ਤੋਂ ਮਨਾ ਕਰ ਦਿੱਤਾ ਸੀ, ਜਦੋਂ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਬੁਖਾਰ ਸੀ। 9 ਦਿਨਾਂ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਨ੍ਹਾਂ ਨੂੰ ਕੋਰੋਨਾ ਹੈ। ਦੇਸ਼ਮੁਖ ਇੱਕ ਸ਼ਾਨਦਾਰ ਕ੍ਰਿਕਟਰ ਸਨ। ਆਪਣੇ ਸਮੇਂ ਵਿਚ ਉਨ੍ਹਾਂ ਨੂੰ ਮੁੰਬਈ ਅਤੇ ਮਹਾਰਾਸ਼ਟਰ ਦੋਵਾਂ ਲਈ ਰਣਜੀ ਟਰਾਫੀ ਵਿਚ ਜਗ੍ਹਾ ਮਿਲੀ ਸੀ ਪਰ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਕੈਪਟਨ ਨੇ ਕਿਸਾਨਾਂ ਨਾਲ ਕੀਤਾ ਧੋਖਾ ! ਤਾਂ ਹੀ ਕਿਸਾਨ ਉੱਤਰੇ ਸੜਕਾਂ ‘ਤੇ, ਬੈਂਸ ਕਰ ਲਿਆਇਆ ਸਬੂਤ ਇਕੱਠੇ

7 ਮੈਚਾਂ ‘ਚ ਲਗਾਤਾਰ 7 ਸੈਂਕੜੇ
ਸਚਿਨ ਦੇਸ਼ਮੁਖ ਨੇ 1990 ਦੇ ਦਹਾਕੇ ਵਿਚ ਅੰਤਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਨ੍ਹਾਂ 7 ਮੈਚਾਂ ਵਿਚ 7 ਸੈਂਕੜੇ ਲਗਾਉਣ ਦਾ ਅਨੌਖਾ ਰਿਕਾਰਡ ਬਣਾਇਆ ਸੀ। ਉਹ ਮਿਡਲ ਆਰਡਰ ਦਾ ਡੈਸ਼ਿੰਗ ਬੱਲੇਬਾਜ਼ ਸੀ। ਭਾਰਤ ਦੇ ਸਾਬਕਾ ਵਿਕਟਕੀਪਰ ਮਾਧਵ ਮੰਤਰੀ ਦੇ ਅਨੁਸਾਰ, ਦੇਸ਼ਮੁਖ ਇੱਕ ਬਹੁਤ ਪ੍ਰਤਿਭਾਵਾਨ ਅਤੇ ਹੋਣਹਾਰ ਕ੍ਰਿਕਟਰ ਸੀ। ਉਨ੍ਹਾਂ ਦੇ ਇਕ ਨੇੜਲੇ ਦੋਸਤ ਰਮੇਸ਼ ਵਾਜਗੇ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹਰ ਇਕ ਲਈ ਇਕ ਸੰਦੇਸ਼ ਹੈ ਕਿ ਉਹ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ। ਉਹਨਾਂ ਨੇ ਕਿਹਾ ਕਿ ਦੇਸ਼ਮੁਖ ਦੀ ਦੇਰ ਨਾਲ ਹਸਪਤਾਲ ਵਿਚ ਦਾਖਲ ਹੋਣ ਕਾਰਨ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button