Press ReleaseBreaking NewsD5 specialNewsPunjabPunjab Officials

ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਵਧਾਉਣ ਵਾਲੇ ਨਿੱਜੀ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ

ਮੁੱਖ ਮੰਤਰੀ ਵੱਲੋਂ ਆਕਸੀਜਨ ਦੀ ਕਾਲਾਬਜ਼ਾਰੀ/ਜ਼ਮਾਖੋਰੀ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ

ਵਿਭਾਗ ਨੂੰ ਸਪਲਾਈ ਦੀ ਯੋਜਨਾ ਤਿਆਰ ਕਰਨ ਲਈ ਆਖਿਆ ਤਾਂ ਕਿ ਆਕਸੀਜਨ ਦੀ ਕਮੀ ਕਰ ਕੇ ਕਿਸੇ ਦੀ ਜਾਨ ਨਾ ਚਲੀ ਜਾਵੇ

ਆਕਸੀਜਨ ਦੀ ਕਮੀ ਕਰਕੇ ਕੋਈ ਦੁਰਘਟਨਾ ਵਾਪਰਨ ’ਤੇ ਨਹੀਂ ਹੋਵੇਗੀ ਦੰਡਾਤਮਕ ਕਾਰਵਾਈ

ਕਿਹਾ, ਦਿੱਲੀ-ਐਨ.ਸੀ.ਆਰ. ਆਦਿ ਰਾਜਾਂ ਤੋਂ ਮਰੀਜ਼ਾਂ ਦੀ ਭਰਮਾਰ ਦੇ ਬਾਵਜੂਦ ਇਲਾਜ ਵਾਸਤੇ ਕਿਸੇ ਵੀ ਲੋੜਵੰਦ ਨੂੰ ਨਹੀਂ ਰੋਕਿਆ ਜਾਵੇਗਾ; ਆਪਣੇ ਲੋਕ ਸਮਝ ਕੇ ਕੀਤੀ ਜਾਵੇਗੀ ਦੇਖ-ਰੇਖ

ਚੰਡੀਗੜ੍ਹ:ਸੂਬੇ ਵਿੱਚ ਆਕਸੀਜਨ ਦੀ ਨਿਰੰਤਰ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਕਸੀਜਨ ਸਿਲੰਡਰਾਂ ਦੀ ਕਾਲਾਬਜ਼ਾਰੀ, ਜਮਾਂਖੋਰੀ ਜਾਂ ਨਿੱਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ, ਖ਼ਾਸ ਕਰ ਜਦੋਂ ਪੰਜਾਬ ਵਿੱਚ ਆਕਸੀਜਨ ਦੀ ਵੰਡ ਖੁਦ ਪੂਰੀ ਨਹੀਂ ਪੈ ਰਹੀ ਹੈ।ਸੰਕਟ ਦੀ ਇਸ ਘੜੀ ਵਿੱਚ ਸਹਿਯੋਗ ਕਰ ਰਹੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ ’ਤੇ ਉਨਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।

ਹੁਣੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ! ਝੁਕੀ ਸਰਕਾਰ,ਕੇਂਦਰ ਨੇ ਕਾਨੂੰਨ ਕੀਤਾ ਰੱਦ!ਬਾਗੋ-ਬਾਗ ਕਰਤੇ ਕਿਸਾਨ

ਮੁੱਖ ਮੰਤਰੀ ਲੁਧਿਆਣਾ, ਐਸ.ਏ.ਐਸ.ਨਗਰ (ਮੁਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮਿ੍ਰਤਸਰ ਸਮੇਤ 6 ਜ਼ਿਲਿਆਂ ਦੀ ਵਰਚੁਅਲ ਕੋਵਿਡ ਐਮਰਜੈਂਸੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬਾਹਰੋਂ ਆਉਣ ਵਾਲੇ ਮਰੀਜ਼ਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਜਗਾਂ ਨਾ ਮਿਲਣ ’ਤੇ ਚਿੰਤਾ ਜ਼ਾਹਰ ਕੀਤੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਕਸੀਜਨ ਦੀ ਕਮੀ ਦੇ ਬਾਵਜੂਦ ਹਰਿਆਣੇ ਅਤੇ ਦਿੱਲੀ ਵਰਗੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਇਲਾਜ ਵਾਸਤੇ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਦੇਖਭਾਲ ਤੋਂ ਇਨਕਾਰ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨਾਂ ਕਿਹਾ, ‘‘ਸਾਨੂੰ ਕਿਸੇ ਵੀ ਮਰੀਜ਼ ਨੂੰ ਇਲਾਜ ਵਾਸਤੇ ਨਾਂਹ ਨਹੀਂ ਕਰਨੀ ਚਾਹੀਦੀ।

BREAKING-ਦਿੱਲੀ ਤੋਂ ਹੁਣੇ ਆਈ ਵੱਡੀ ਖਬਰ,ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ!

’’ ਉਨਾਂ ਅੱਗੇ ਕਿਹਾ ‘‘ਅਸੀਂ ਕਦੇ ਵੀ ਕਿਸੇ ਮਰੀਜ਼ ਲਈ ਆਪਣੇ ਬੂਹੇ ਬੰਦ ਨਹੀਂ ਕਰਾਂਗੇ।’’ ਉਨਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ (ਦੂਜੇ ਰਾਜਾਂ ਤੋਂ ਆਉਣ ਵਾਲੇ ਮਰੀਜ਼) ਸਾਡੇ ਲੋਕ ਹਨ ਕਿਉਂਕਿ ਸਾਡਾ ਇੱਕੋ ਮੁਲਕ ਹੈ ਅਤੇ ਪੰਜਾਬ ਵਿੱਚ ਇਲਾਜ ਲਈ ਆਉਣ ਵਾਸਤੇ ਉਨਾਂ ਦਾ ਸਵਾਗਤ ਹੈ ਅਤੇ ਅਸੀਂ ਉਨਾਂ ਨੂੰ ਆਪਣੇ ਲੋਕ ਸਮਝ ਕੇ ਦੇਖ-ਭਾਲ ਕਰਾਂਗੇ। ਅਨੁਮਾਨਾਂ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਇੱਕ ਚੌਥਾਈ ਬਿਸਤਰਿਆਂ ’ਤੇ ਸੂਬੇ ਤੋਂ ਬਾਹਰਲੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ।ਆਕਸੀਜਨ ਸਪਲਾਈ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਵਾਧੂ ਆਕਸੀਜਨ ਅਲਾਟਮੈਂਟ ਲਈ ਗੱਲ ਕੀਤੀ ਹੈ ਅਤੇ ਕੇਂਦਰ ਤੋਂ ਹੋਰ ਆਕਸੀਜਨ ਟੈਂਕਰਾਂ ਦੀ ਮੰਗ ਵੀ ਕਰਨਗੇ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਨਾਲ ਆਵਾਜਾਈ ਲਈ ਟੈਂਕਰਾਂ ਦੀ ਅਲਾਟਮੈਂਟ ਦਾ ਮੁੱਦਾ ਚੁੱਕਿਆ ਹੈ ਤਾਂ ਜੋ ਪੰਜਾਬ ਨੂੰ ਪੂਰਬੀ ਖਿੱਤੇ ਤੋਂ ਇਸ ਦੀ ਆਕਸੀਜਨ ਵੰਡ ਦਾ ਲਾਭ ਮਿਲ ਸਕੇ।

ਕੁੰਵਰ ਵਿਜੇ ਪ੍ਰਤਾਪ ਤੇ ਦਾਦੂਵਾਲ ਨੂੰ ਪਾਇਆ ਸਿੱਘਾਂ ਨੇ ਘੇਰਾ,ਮਾਹੌਲ ਹੋਇਆ ਪੂਰਾ ਖਰਾਬ

ਉਨਾਂ ਕਿਹਾ ਕਿ ਉਹ ਆਕਸੀਜਨ ਦੀ ਢੁੱਕਵੀਂ ਮਾਤਰਾ ਅਤੇ ਇਸ ਦੀ ਸਪਲਾਈ ਨੂੰ ਨਿਯਮਤ ਕਰਨ ਲਈ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਮੀਦ ਹੈ ਕਿ ਸਥਿਤੀ ਵਿਚ ਸੁਧਾਰ ਹੋਵੇਗਾ। ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਵੱਲੋਂ ਅੰਮਿ੍ਰਤਸਰ ਵਰਗੇ ਜ਼ਿਲਿਆਂ ਵਿਚ ਜਿਥੇ ਇਸ ਦਾ ਪ੍ਰਬੰਧ ਕਰਨਾ ਹਰ ਰੋਜ਼ ਚੁਣੌਤੀ ਬਣ ਰਿਹਾ ਹੈ, ਆਕਸੀਜਨ ਸਪਲਾਈ ਵਧਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਸੂਬਾ ਸਰਕਾਰ ਬਹੁਤ ਸੀਮਤ ਵੰਡ ਨਾਲ ਕੰਮ ਕਰ ਰਹੀ ਹੈ।ਮੁੱਖ ਮੰਤਰੀ ਨੇ ਉਦਯੋਗ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇੱਕ ਸਪਲਾਈ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਸਾਰੇ ਜ਼ਿਲਿਆਂ ਵਿੱਚ ਆਕਸੀਜਨ ਦੀ ਢੁੱਕਵੀਂ ਮਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਕੇਜਰੀਵਾਲ ਨੇ ਕਰਤਾ ਵੱਡਾ ਐਲਨ,ਦਿੱਲੀ ਦੇ ਲੋਕ ਕਰਤੇ ਖੁਸ਼!

ਉਨਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਆਕਸੀਜਨ ਸਿਲੰਡਰ ਸਮੇਂ ਸਿਰ ਇਕੱਤਰ ਕਰਕੇ ਦੁਬਾਰਾ ਭਰਵਾਏ ਜਾਣ। ਉਨਾਂ ਕਿਹਾ ਕਿ ਆਕਸੀਜਨ ਦੀ ਵਰਤੋਂ ਸਿਰਫ਼ ਮੈਡੀਕਲ ਉਦੇਸ਼ਾਂ ਲਈ ਕੀਤੀ ਜਾਣੀ ਚਾਹੀਦੀ ਹੈ।  ਉਨਾਂ ਕਿਹਾ ਕਿ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਲਾਜ਼ਮੀ ਤੌਰ ’ਤੇ ਆਪਣੇ ਜ਼ਿਲਿਆਂ ਦੀ ਸਥਿਤੀ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਪਿਛਲੇ ਸਮਿਆਂ ਵਿੱਚ ਕੀਤੇ ਠੇਕਿਆਂ ਕਾਰਨ ਜੇਕਰ ਕਿਸੇ ਵੀ ਕਿਸਮ ਦੀ ਸਮੱਸਿਆ ਹੈ ਤਾਂ ਆਫ਼ਤ ਪ੍ਰਬੰਧਨ ਐਕਟ ਅਧੀਨ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।ਆਕਸੀਜਨ ਸਿਲੰਡਰ ਦੀ ਘਾਟ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਨੇ ਖਰੀਦ ਸ਼ੁਰੂ ਕਰ ਦਿੱਤੀ ਹੈ। ਮਈ ਵਿਚ ਸਿਰਫ 1000 ਸਿਲੰਡਰ ਸਪਲਾਈ ਹੋਣ ਦੀ ਸੰਭਾਵਨਾ ਹੈ, ਇਸ ਲਈ ਕੁਝ ਅੰਤਰਿਮ ਉਪਾਅ ਕਰਨੇ ਜ਼ਰੂਰੀ ਹਨ। ਉਨਾਂ ਜ਼ਿਲਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਸ ਉਦਯੋਗ ਕੋਲ ਸਿਲੰਡਰ ਉਪਲਬਧ ਹੋਣ, ਉਸ ਕੋਲੋਂ ਉਧਾਰ ਲੈਣ ਸਬੰਧੀ ਪ੍ਰਣਾਲੀ ’ਤੇ ਜੰਗੀ ਪੱਧਰ ’ਤੇ ਕੰਮ ਕਰਨ।

ਲਓ ਕਾਂਗਰਸ ਹਾਈਕਮਾਂਡ ਨੇ ਕਰਤਾ ਇਸ਼ਾਰਾ,ਨਵਜੋਤ ਸਿੱਧੂ ਨੂੰ ਬਣਾਉਣਗੇ ਉੱਪ ਮੁੱਖ ਮੰਤਰੀ?

ਪੁਰਾਣੇ ਆਕਸੀਜਨ ਪਲਾਂਟਾਂ ਨੂੰ ਦੁਬਾਰਾ ਚਲਾਉਣ ਲਈ ਉਦਯੋਗ ਵਿਭਾਗ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੂਬਾ ਜਲਦ ਹੀ ਲਗਭਗ 200 ਹੋਰ ਆਕਸੀਜਨ ਕੰਸਨਟ੍ਰੇਟਰ ਹਾਸਲ ਕਰ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਆਯਾਤ ਕੀਤੇ ਜਾ ਰਹੇ 1 ਲੱਖ ਵਿੱਚੋਂ 3500 ਕੰਸਨਟ੍ਰੇਟਰ ਅਲਾਟ ਕਰਨ ਦੀ ਬੇਨਤੀ ਕੀਤੀ ਹੈ। ਉਨਾਂ ਅੱਗੇ ਕਿਹਾ ਕਿ ਆਕਸੀਜਨ ਦੀ ਸਹੀ ਵਰਤੋਂ ਅਤੇ ਨਿਯਮਤ ਆਕਸੀਜਨ ਆਡਿਟ ਲਈ ਸਰਬੋਤਮ ਕੋਸ਼ਿਸ਼ਾਂ ਦੀ ਮੰਗ ਕੀਤੀ। ਉਨਾਂ ਅੱਗੇ ਕਿਹਾ ਕਿ ਰੈਮੇਡਿਸਵਿਰ ਅਤੇ ਟੋਸੀ ਹੁਣ ਕੁਝ ਮਾਤਰਾ ਵਿੱਚ ਉਪਲੱਬਧ ਹਨ। ਉਨਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਅਲਾਟਮੈਂਟ ਵਧਾਉਣ ਦੀਆਂ ਸਾਡੀਆਂ ਬੇਨਤੀਆਂ ਦਾ ਜਵਾਬ ਦੇਵੇਗਾ।

ਆਹ NRI ਨੇ ਕਰਤੀ ਕਮਾਲ,ਕਰਾਤੀ ਬੱਲੇ-ਬੱਲੇ, ਇੰਗਲੈਡ ਤੋਂ ਜਹਾਜ਼ ਭਰ ਆਕਸੀਜਨ ਲਿਆ ਰਿਹੈ ਇੰਡੀਆ,ਲੋਕਾਂ ਨੂੰ ਮਿਲੀ ਖੁਸ਼ਖਬਰੀ

ਮੈਡੀਕਲ ਸਿੱਖਿਆ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਧਾਈ ਗਈ ਹੈ ਪਰ ਵਰਤੋਂ ਅਧੀਨ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਮੁੱਖ ਚੁਣੌਤੀ ਆਕਸੀਜਨ ਸਪਲਾਈ ਲਾਈਨ ਨੂੰ ਬਰਕਰਾਰ ਰੱਖਣਾ ਹੈ। ਉਨਾਂ ਤਿੰਨੇਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਕ-ਇਕ ਵਾਧੂ ਟੈਂਕਰ ਸਥਾਪਤ ਕਰਨ ਦਾ ਸੁਝਾਅ ਦਿੱਤਾ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਆਕਸੀਜਨ ਟੈਂਕਰਾਂ ਦੀ ਨਿਰਵਿਘਨ ਆਵਾਜਾਈ ਪ੍ਰਬੰਧਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੇਰਵਾ ਦਿੱਤਾ। ਉਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਮੁੱਢਲੇ ਸਥਾਨਾਂ (ਪਾਣੀਪਤ, ਰੁੜਕੀ, ਬੱਦੀ) ਅਤੇ ਕੰਟਰੋਲ ਰੂਮ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਟੈਂਕਰਾਂ ਨੂੰ ਲਿਜਾਣ ਲਈ ਪੁਲਿਸ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕੋਵਿਡ ਸਬੰਧੀ ਉਲੰਘਣਾ ਦੇ ਮੱਦੇਨਜ਼ਰ 23 ਅਪਰੈਲ ਤੋਂ ਹੁਣ ਤੱਕ ਇਨਾਂ ਛੇ ਜ਼ਿਲਿਆਂ ਵਿੱਚ 1200 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 1300 ਗਿ੍ਰਫਤਾਰੀਆਂ ਹੋਈਆਂ ਹਨ ਜਿਸ ਵਿੱਚ ਇਸ ਸਮੇਂ ਦੌਰਾਨ ਇੱਕ ਕਰੋੜ ਰੁਪਏ ਜੁਰਮਾਨੇ ਵਜੋ ਵਸੂਲੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button